•ਔਜਲਾ ਨੇ ਪੰਜਾਬੀਆਂ ਨੂੰ ਬਿਮਾਰੀ ਤੋਂ ਬਚਾਅ ਅਤੇ ਪ੍ਰਬੰਧ ਲਈ ਬਣਾਇਆ ਆਪਣਾ ਮਕਸਦ
ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ)-ਯੂ. ਕੇ. ਤੋਂ ਪੰਜਾਬ ਆ ਕੇ ਪੰਜਾਬੀਆਂ ਲਈ ਪਾਰਕਿੰਸਨ'ਸ ਰੋਗ ਤੋਂ ਬਚਾਅ ਅਤੇ ਸੰਭਾਵਿਤ ਇਲਾਜ ਲਈ ਸਰਗਰਮ ਭੂਮਿਕਾ ਨਿਭਾ ਰਹੇ ਸਮਰਪਿਤ ਮਾਰਸ਼ਲ ਆਰਟਸ ਇੰਸਟਰਕਟਰ ਅਤੇ ਕਮਿਊਨਿਟੀ ਕਾਰਕੁਨ ਜਗਦੀਪ ਸਿੰਘ ਅÏਜਲਾ ਨੂੰ ਖੰਨਾ ਦੇ ਡਾਕਟਰਾਂ ਵਲੋਂ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਖੰਨਾ ਦੇ ਪ੍ਰਸਿੱਧ ਰੇਡੀਐਂਸ ਸਕੈਨ ਕੇਂਦਰ ਦੇ ਮੁਖੀ ਡਾ. ਅਮਰਦੀਪ ਸਿੰਘ ਨੇ ਦਿੱਤੀ | ਡਾ. ਅਮਰਦੀਪ ਸਿੰਘ ਨੇ ਦੱਸਿਆ ਕਿ ਯੂ. ਕੇ. ਦੇ ਜੰਮਪਲ ਸ. ਔਜਲਾ ਨੇ 2021 ਵਿੱਚ ਪਾਰਕਿੰਸਨ'ਸ ਹੋਣ ਤੋਂ ਬਾਅਦ ਇਸ ਲਈ ਬਹੁਤ ਖੋਜ ਕੀਤੀ ਅਤੇ ਆਪਣੇ ਆਪ ਨੂੰ ਇਸ ਦੇ ਬਾਵਜੂਦ ਸਮਰਥ ਹੋਣ ਤੋਂ ਬਾਅਦ ਆਪਣੇ ਭਾਈਚਾਰੇ ਦੀ ਮਦਦ ਨੂੰ ਆਪਣਾ ਮਕਸਦ ਬਣਾ ਲਿਆ ਹੈ | ਉਹ ਮਾਰਸ਼ਲ ਆਰਟਸ ਵਿੱਚ 35 ਸਾਲਾਂ ਤੋਂ ਵੱਧ ਸਮੇਂ ਤੋਂ ਹਨ, ਉਨ੍ਹਾਂ ਨੇ ਆਪਣੇ ਤਜਰਬੇ ਤੋਂ ਸਿੱਖਿਆ ਹੈ ਕਿ ਇਹ ਬਿਮਾਰੀ ਬਾਰੇ ਇਹ ਸੋਚ ਕਿ ਇਹ ਬਿਮਾਰੀ ਸਿਰਫ਼ ਲੰਮੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ ਗਲਤ ਹੈ | ਮੈਂ 7 ਸਾਲ ਦੇ ਬੱਚੇ ਤੇ ਨੌਜਵਾਨਾਂ ਵਿਚ ਵੀ ਇਹ ਬਿਮਾਰੀ ਹੁੰਦੀ ਦੇਖੀ ਹੈ | ਇਹ ਬਿਮਾਰੀ ਦਿਮਾਗ਼ ਦੇ ਖ਼ਾਸ ਹਿੱਸੇ ਵਿਚ ਡੋਪਾਮੀਨ ਨਾਮ ਦੇ ਰਸਾਇਣ ਦੇ ਘਾਟ ਕਾਰਨ ਹੁੰਦੀ ਹੈ | ਕੁੱਝ ਲੋਕਾਂ ਵਿਚ ਇਹ ਵਿਰਾਸਤੀ (ਜੈਨੇਟਿਕਸ) ਕਾਰਨ ਵੀ ਹੁੰਦੀ ਹੈ | ਕੁੱਝ ਮਾਮਲਿਆਂ ਵਿਚ ਵਾਤਾਵਰਣ ਦੇ ਧੰੂਏਾ, ਦਿਮਾਗ਼ ਵਿਚ ਫਰੀਰੈਡੀਕਰ ਕਾਰਨ ਸੋਜ ਅਤੇ ਇਕ ਖ਼ਾਸ ਤਰ੍ਹਾਂ ਦੀ ਪ੍ਰੋਟੀਨ ਜਮਾਂ ਕਾਰਨ ਵੀ ਹੋ ਸਕਦੀ ਹੈ | ਇਸ ਮੌਕੇ ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਤਜਰਬੇ ਤੋਂ ਜੋ ਸਿੱਖਿਆ ਉਸ ਦੇ ਆਧਾਰ ਤੇ ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ (ਡੀ. ਐਮ. ਸੀ.) ਅਤੇ ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿਸ਼ੇਸ਼ ਡਾਕਟਰਾਂ ਨਾਲ ਮਿਲ ਕੇ ਕੈਂਪ ਲਾ ਕੇ ਲੋਕਾਂ ਨੂੰ ਇਸ ਬਿਮਾਰੀ ਦੇ ਨੁਕਸਾਨਾਂ ਤੋਂ ਬਚਣ ਅਤੇ ਕੰਮ ਕਰਨ ਲਈ ਸਮਰਥ ਬਣਾਉਣ ਲਈ ਕੰਮ ਕਰ ਰਹੇ ਹਨ | ਔਜਲਾ ਨੇ ਦੱਸਿਆ ਕਿ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਨਿਯਮਿਤ ਕਸਰਤ ਜਾਂ ਖੇਡ | ਜੋ ਹਫ਼ਤੇ ਵਿਚ 140 ਮਿੰਟ ਵੀ ਕਾਫੀ ਹੈ | ਇਸ ਤੋਂ ਇਲਾਵਾ ਚੰਗੀ ਖ਼ੁਰਾਕ, ਕੈਫ਼ੀਨ ਦੀ ਘੱਟ ਵਰਤੋਂ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬੀਆਂ ਦੀਆਂ ਸਿਹਤ ਸਥਿਤੀਆਂ ਦਾ ਪ੍ਰਬੰਧਨ ਕਰਨ ਵਿਚ ਮਦਦ ਕਰਨ ਲਈ ਗੈਰ-ਮੁਨਾਫ਼ਾ ਡੋਪਾਮਾਈਨ ਵਾਰੀਅਰਜ਼ ਬਾਕਸਿੰਗ ਕਲੱਬ ਦੀ ਸਥਾਪਨਾ ਕੀਤੀ ਹੈ | ਡਾ. ਅਮਰਦੀਪ ਸਿੰਘ ਨੇ ਦੱਸਿਆ ਕਿ ਔਜਲਾ 2026 ਵਿਸ਼ਵ ਪਾਰਕਿੰਸਨ'ਸ ਕਾਂਗਰਸ ਲਈ ਇੱਕ ਮਾਨਤਾ ਪ੍ਰਾਪਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੂੰ ਯੂ. ਕੇ. ਦੀ ਪਾਰਲੀਮੈਂਟ ਵਿਚ ਵੀ ਇਸ ਲਈ ਮਾਨਤਾ ਦਿੱਤੀ ਗਈ ਹੈ |
ਪਾਰਕਿੰਸਨ'ਸ ਦੇ ਮੁਕਾਬਲੇ ਲਈ ਯੂ. ਕੇ. ਪਾਰਲੀਮੈਂਟ ਤੋਂ ਮਾਨਤਾ ਪ੍ਰਾਪਤ ਪੰਜਾਬੀ ਔਜਲਾ ਦਾ ਖੰਨਾ 'ਚ ਹੋਵੇਗਾ ਸਨਮਾਨ
ਅਜੀਤ ਡੈਸਕ
10-12-2025