•ਸੂਝਵਾਨ ਵੋਟਰਾਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਪੱਕਾ ਮਨ ਬਣਾਇਆ- ਲਾਪਰਾਂ
ਡੇਹਲੋਂ, 9 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਾਂ ਦਰਜ਼ ਕਰਨਗੇ, ਕਿਉਂਕਿ ਬਲਾਕ ਡੇਹਲੋਂ ਅਧੀਨ ਪੈਂਦੇ ਸਾਰੇ ਪਿੰਡਾਂ ਅੰਦਰ ਸੂਝਵਾਨ ਵੋਟਰਾਂ ਵਲੋਂ ਕਾਂਗਰਸ ਦੇ ਹੱਕ ਵਿੱਚ ਪੂਰਨ ਤੌਰ 'ਤੇ ਫ਼ਤਵਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਦਾਅਵਾ ਅੱਜ ਡੇਹਲੋਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਿੰਦਰ ਸਿੰਘ ਢੋਡੇ ਦੇ ਚੋਣ ਦਫ਼ਤਰ ਦੇ ਉਦਘਾਟਨ ਕਰਨ ਸਮੇਂ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਕਰਦਿਆਂ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਅੱਕੇ ਪਏ ਹਨ | ਇਸ ਸਮੇਂ ਸੰਮਤੀ ਜ਼ੋਨ ਡੇਹਲੋਂ ਤੋਂ ਉਮੀਦਵਾਰ ਦੀਪਕ ਗੋਇਲ ਡੇਹਲੋਂ, ਸੰਮਤੀ ਜ਼ੋਨ ਨੰਗਲ ਤੋਂ ਉਮੀਦਵਾਰ ਬੀਬੀ ਮਨਜੀਤ ਕੌਰ, ਸੰਮਤੀ ਜ਼ੋਨ ਖੱਟੜਾ ਚੁਹਰਾਮ, ਜ਼ੋਨ ਗੁਰਮ ਤੋਂ ਉਮੀਦਵਾਰ ਗੁਰਦੀਪ ਸਿੰਘ ਵਿਸ਼ੇਸ਼ ਕਰਕੇ ਹਾਜ਼ਰ ਸਨ | ਸਾਬਕਾ ਜ਼ਿਲ੍ਹਾ ਪ੍ਰਧਾਨ ਲਾਪਰਾਂ ਨੇ ਕਿਹਾ ਕਿ ਹਲਕਾ ਗਿੱਲ ਨਾਲ ਸੰਬੰਧਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਸਮੇਤ ਸੰਮਤੀ ਜ਼ੋਨਾਂ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਜਿਤਾਉਣ ਲਈ ਸੂਝਵਾਨ ਵੋਟਰਾਂ ਨੇ ਪੱਕਾ ਮਨ ਬਣਾ ਲਿਆ ਹੈ, ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਹਨ, ਕਿ ਲੋਕਹਿਤੈਸ਼ੀ ਪਾਰਟੀ ਸਿਰਫ਼ ਕਾਂਗਰਸ ਪਾਰਟੀ ਹੀ ਹੈ | ਇਸ ਸਮੇਂ ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਸਾਬਕਾ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਡੇਹਲੋਂ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਅਰਪਿੰਦਰ ਸਿੰਘ ਪੱਪੀ ਖੱਟੜਾ, ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ ਸ਼ੰਕਰ, ਜਸਪਾਲ ਸਿੰਘ ਸ਼ੰਕਰ, ਡਾ: ਵਰਿੰਦਰ ਸਿੰਘ ਰੰਗੀ ਡੇਹਲੋਂ, ਜਸਤਿੰਦਰ ਸਿੰਘ ਜੱਸ ਮਾਂਗਟ, ਮਾਨ ਸਿੰਘ ਗੁਰਮ, ਰਵਿੰਦਰ ਸਿੰਘ ਬੂਟੀ ਗੁਰਮ, ਸਿਕੰਦਰ ਸਿੰਘ ਬੁਟਹਾਰੀ, ਜਸਵੀਰ ਸਿੰਘ ਸੀਰਾ ਨੰਗਲ, ਰਣਜੀਤ ਸਿੰਘ ਗੁਰਮ, ਸਾਬਕਾ ਸਰਪੰਚ ਬਲਰਾਜ ਸਿੰਘ ਗੁਰਮ, ਸਵਰਨ ਸਿੰਘ ਗੁਰਮ, ਹਰਜਿੰਦਰ ਸਿੰਘ, ਮਹਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਢੋਡੇ ਸਮੇਤ ਸੰਮਤੀ ਉਮੀਦਵਾਰਾਂ ਦੇ ਚੋਣਾਵੀ ਦਫ਼ਤਰ ਦਾ ਉਦਘਾਟਨ
ਅਜੀਤ ਡੈਸਕ
10-12-2025