03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰਾਹੋਂ ਸਤਲੁਜ ਪੁਲ ਮੁੜ ਵਿਵਾਦਾਂ ਵਿਚ, ਪੱਥਰ ਦੀਆਂ ਭਾਰੀ ਸਲੈਬਾਂ ਚੰਦ ਦਿਨ ਵੀ ਨਾ ਟਿਕੀਆਂ

ਅਜੀਤ ਡੈਸਕ 05-12-2025
ਮਾਛੀਵਾੜਾ ਸਾਹਿਬ, 4 ਦਸੰਬਰ (ਮਨੋਜ ਕੁਮਾਰ)-ਸ਼ਾਇਦ ਸੂਬੇ ਦਾ ਇਹ ਪਹਿਲਾ ਪੁਲ ਹੋਵੇਗਾ, ਜਿਹੜਾ ਆਏ ਦਿਨ ਕਿਸੇ ਨਾ ਕਿਸੇ ਸੁਰਖ਼ੀ ਵਿਚ ਨਾ ਬਣਿਆ ਰਹਿੰਦਾ ਹੋਵੇ ¢ ਹਾਲਾਂਕਿ ਕਿਸੇ ਸਮੇਂ ਅਕਾਲੀ-ਕਾਂਗਰਸ ਦੀ ਨੱਕ ਦਾ ਸਵਾਲ ਰਿਹਾ ਇਹ ਸਤਲੁਜ ਰਾਹੋਂ-ਮਾਛੀਵਾੜਾ ਪੁਲ ਕਈ ਸਾਲ ਤਾਂ ਲੋਕਾਂ ਲਈ ਅਜੂਬਾ ਰਿਹਾ ਪਰ ਜਿਉਂ ਜਿਉਂ ਸਮਾਂ ਨਿਕਲਿਆ ਤਾਂ ਇਹ ਰਾਹਗੀਰਾਂ ਲਈ ਹੀ ਵੱਡੀ ਮੁਸ਼ਕਿਲ ਬਣ ਗਿਆ ¢ ਅੱਜ ਇਸ ਪੁਲ ਦੀ ਤਾਜ਼ਾ ਸਥਿਤੀ ਇਹ ਹੈ ਕਿ ਜਿਨ੍ਹਾਂ ਪਲੇਟਾਂ ਸਹਾਰੇ ਇਹ ਪੁਲ ਖੜਾ ਹੈ, ਉਹ ਕਈ ਜਗ੍ਹਾ ਤੋਂ ਤਰੇੜਾਂ ਆਉਣ ਬਾਅਦ ਸਥਿਤੀ ਗੰਭੀਰ ਬਣੀ ਹੋਈ ਹੈ | ਬਕਾਇਆ ਰੁੜਕੀ ਸਥਿਤ ਭਾਰਤ ਸਰਕਾਰ ਦੀ ਜਾਂਚ ਏਜੰਸੀ ਨੇ ਇਸ ਨੰੂ ਪੂਰਨ ਤੌਰ 'ਤੇ ਬੰਦ ਰੱਖਣ ਦੀ ਸਿਫ਼ਾਰਿਸ਼ ਵੀ ਕੀਤੀ ਸੀ | ਪਰ ਅਫ਼ਸੋਸ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਅਜੇ ਤੱਕ ਪੁਲ ਦੇ ਦੋਵੇਂ ਪਾਸੇ ਨਾ ਸਿਰਫ਼ ਭਾਰੀ ਵਾਹਨ, ਬਲਕਿ ਰੇਤੇ ਨਾਲ ਭਰੇ ਟਿੱਪਰ ਅਤੇ ਗੰਨੇ ਨਾਲ ਭਰੀਆਂ ਟਰਾਲੀਆਂ ਦਿਨ ਰਾਤ ਗੁਜਰ ਰਹੀਆਂ ਹਨ | ਪੁਲ ਦੇ ਦੋਵੇਂ ਪਾਸੇ ਪੁਲਿਸ ਦੀ ਨਾਕਾਬੰਦੀ ਵੀ ਹੈ ਤਾਂ ਕਿ ਭਾਰੀ ਵਾਹਨਾਂ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ, ਪਰ ਇਹ ਸ਼ਰੇਆਮ ਲਗਾਤਾਰ ਜਾਰੀ ਹੈ ¢ ਹਾਲਾਂਕਿ ਦਿਖਾਵੇ ਦੇ ਤੌਰ 'ਤੇ ਇਸ ਆਵਾਜਾਈ ਨੂੰ ਰੋਕਣ ਲਈ ਸੜਕ 'ਤੇ ਭਾਰੀ ਪੱਥਰਾਂ ਦੀ ਰੁਕਾਵਟ ਵੀ ਲਗਾਈ ਗਈ ਹੈ¢ ਪਰ ਇਹ ਰੁਕਾਵਟ ਕੁੱਝ ਦਿਨਾਂ ਬਾਦ ਹੀ ਹਟਾ ਦਿੱਤੀ ਗਈ ਤੇ ਹੁਣ ਫਿਰ ਪੁਲ 'ਤੇ ਸ਼ਰੇਆਮ ਵਾਹਨਾਂ ਦੀ ਗਹਿਮਾ ਗਹਿਮੀ ਨਜ਼ਰ ਆ ਰਹੀ ਹੈ¢ ਹਾਲਾਂਕਿ ਗੰਨੇ ਨਾਲ ਭਰੀ ਇੱਕ ਟਰਾਲੀ ਅਚਾਨਕ ਪੁਲ ਦੇ ਇੱਕ ਪਾਸੇ ਪਲਟ ਗਈ ਤੇ ਉਸ ਨੇ ਕਾਫੀ ਲੰਮਾ ਜਾਮ ਵੀ ਲੱਗਾ ਦਿੱਤਾ ¢ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜੇ ਵੀ ਗੰਭੀਰ ਹੋ ਜਾਵੇ ਤਾਂ ਕਿ ਕਿਸੇ ਆਮ ਵਿਅਕਤੀ ਦੀ ਜ਼ਿੰਦਗੀ ਨੂੰ ਸਮੇਂ ਰਹਿੰਦੇ ਬਚਾਇਆ ਜਾ ਸਕੇ¢
ਕੀ ਕਿਹਾ ਚੌਂਕੀ ਇੰਚਾਰਜ ਨੇ
ਇਸ ਪੁਲ ਦੇ ਰਾਹੋਂ ਵਾਲੇ ਪਾਸੇ ਬਣੀ ਪੰਜਾਬ ਪੁਲਿਸ ਦੀ ਪੱਕੀ ਪੁਲਿਸ ਚੌਂਕੀ ਦੇ ਮੁਖੀ ਅਸ਼ੋਕ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਸ਼ਬਦਾਂ ਵਿਚ ਕੋਈ ਵੱਡੀ ਮਜਬੂਰੀ ਝਲਕੀ | ਉਨ੍ਹਾਂ ਪਹਿਲਾਂ ਵਾਂਗ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਬਾਰੇ ਕਿਹਾ¢
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਧਰਨਾ 8 ਨੂੰ ਅਗਲੀ ਖ਼ਬਰ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ, ਬਿਜਲੀ ਸੋਧ ਬਿੱਲ, ਲੇਬਰ ਕੋਡ ਵਿਰੁੱਧ ਸੰਘਰਸ਼ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਹਮਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।