ਸਮਰਾਲਾ, 4 ਦਸੰਬਰ (ਗੋਪਾਲ ਸੋਫਤ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਪਾਵਰਕਾਮ ਮੰਡਲ ਘੁਲਾਲ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ | ਪਾਵਰਕਾਮ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਉਪਰੋਕਤ ਜਥੇਬੰਦੀਆਂ ਦੀ ਹਮਾਇਤ ਵਿਚ ਪਾਵਰਕਾਮ ਮੰਡਲ ਸਮਰਾਲਾ ਵਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਮੰਡਲ ਪ੍ਰਧਾਨ ਸਕਿੰਦਰ ਸਿੰਘ ਨੇ ਸਮਰਾਲਾ ਮੰਡਲ ਦੇ ਪਾਵਰਕਾਮ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ 8 ਦਸੰਬਰ ਦੇ ਧਰਨੇ ਵਿਚ ਸਵੇਰੇ 10 ਵਜੇ ਘੁਲਾਲ ਵਿਖੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ | ਅੱਜ ਦੀ ਮੀਟਿੰਗ ਵਿਚ ਭਰਪੂਰ ਸਿੰਘ ਮਾਂਗਟ ਸਕੱਤਰ ਰੋਪੜ ਸਰਕਲ, ਇੰਜ: ਪ੍ਰੇਮ ਸਿੰਘ ਸਾਬਕਾ ਐੱਸ. ਡੀ. ਓ., ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਗਤਾਰ ਸਿੰਘ ਪੈੱ੍ਰਸ ਸਕੱਤਰ, ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਚੰਦ ਭਲਾ ਲੋਕ, ਭੁਪਿੰਦਰ ਸਿੰਘ ਚਹਿਲਾਂ ਆਦਿ ਹਾਜ਼ਰ ਸਨ |