ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਖੰਨਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸਰਕਲ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਦਬੁਰਜੀ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਇੰਦਰਜੀਤ ਸਿੰਘ ਅਕਾਲ, ਸਰਕਲ ਪੈੱ੍ਰਸ ਸਕੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿਚ ਸਰਕਲ ਕਮੇਟੀ ਅਹੁਦੇਦਾਰਾਂ ਤੋਂ ਇਲਾਵਾ ਮੰਡਲ ਯੂਨਿਟਾਂ ਖੰਨਾ ਦੇ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ਗੋਬਿੰਦਗੜ੍ਹ, ਦੋਰਾਹਾ, ਅਮਲੋਹ ਅਤੇ ਸਰਹਿੰਦ ਦੇ ਪ੍ਰਧਾਨ ਸਕੱਤਰ ਗੁਰਸੇਵਕ ਸਿੰਘ ਮੋਹੀ, ਮੋਹਨ ਸਿੰਘ ਸੰਭੂ, ਮਹਿੰਦਰ ਪਾਲ ਸਿੰਘ, ਧਰਮ ਸਿੰਘ ਸੈਣੀ ਨਜ਼ੀਰ ਸਿੰਘ, ਰਾਮ ਗੋਪਾਲ, ਸੁਖਵਿੰਦਰ ਸਿੰਘ ਸੁੱਖਾ, ਤਰਸੇਮ ਲਾਲ, ਜੰਗੀਰ ਸਿੰਘ, ਪਲਵਿੰਦਰ ਸਿੰਘ, ਸੁਰਜੀਤ ਸਿੰਘ, ਮੇਹਰ ਪਾਲ ਸਿਆਣ, ਇੰਦਰਜੀਤ ਸਿੰਘ ਅਕਾਲ, ਪ੍ਰਦੀਪ ਕੁਮਾਰ ਅਤੇ ਹਰਬੰਸ ਸਿੰਘ ਦਬੁਰਜੀ ਆਦਿ ਆਗੂਆਂ ਨੇ ਕਿਹਾ ਕਿ ਪਾਵਰ ਕਾਮ ਤੇ ਟਰਾਂਸਕੋ ਦੀਆਂ ਜਾਇਦਾਦਾਂ ਨੂੰ ਵੇਚਣ, ਬਿਜਲੀ ਸੋਧ ਬਿੱਲ 2025 ਲਾਗੂ ਕਰਨ ਅਤੇ ਮੁਲਾਜ਼ਮ/ਮਜ਼ਦੂਰ, ਪੈਨਸ਼ਨਰਾਂ ਵਿਰੋਧੀ 4 ਲੇਬਰ ਕੋਡ ਲਾਗੂ ਕਰਨ ਦੇ ਵਿਰੋਧ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਵਿਰੋਧ ਕਰੇਗੀ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਐਸ. ਕੇ. ਐਮ ਵਲੋਂ ਕੀਤਾ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ | ਪੈਨਸ਼ਨਰਜ਼ ਐਸੋਸੀਏਸ਼ਨ ਆਪਣੇ ਪੱਧਰ ਤੇ 16 ਦਸੰਬਰ 2025 ਨੂੰ ਮੰਡਲ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਅਤੇ 15 ਜਨਵਰੀ 2026 ਤੋਂ 15 ਫਰਵਰੀ 2026 ਤੱਕ ਸਰਕਲ ਪੱਧਰੀ ਕਨਵੈੱਨਸ਼ਨਾਂ ਕੀਤੀ ਜਾਣਗੀਆਂ ਅਤੇ ਫਰਵਰੀ 2026 ਦੇ ਆਖ਼ਰੀ ਹਫ਼ਤੇ ਜਾਂ ਮਾਰਚ 2026 ਦੇ ਪਹਿਲੇ ਹਫ਼ਤੇ ਬਿਜਲੀ ਮੰਤਰੀ ਦੀ ਰਿਹਾਇਸ਼ ਤੇ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ |