12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਝਾੜ ਸਾਹਿਬ ਕਾਲਜ ਵਿਖੇ ਗਰੀਨ ਦੀਵਾਲੀ ਮਨਾਈ

ਅਜੀਤ ਡੈਸਕ 22-10-2025
ਮਾਛੀਵਾੜਾ ਸਾਹਿਬ, 21 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਲਾਸਟਿਕ ਫ਼ਰੀ ਗਰੀਨ ਦੀਵਾਲੀ ਮਨਾਈ ਗਈ¢ ਇੰਚਾਰਜ ਸੋਸ਼ਲ ਸੈੱਲਫ਼ ਹੈਲਪ ਗਰੁੱਪ ਡਾ. ਸੁਨੀਤਾ ਕੌਸ਼ਲ, ਮੁਖੀ ਹੋਮ ਸਾਇੰਸ ਵਿਭਾਗ ਡਾ. ਰਣਜੀਤ ਕੌਰ, ਮੁਖੀ ਪੰਜਾਬੀ ਵਿਭਾਗ ਤੇ ਇੰਚਾਰਜ ਪੰਜਾਬੀ ਸਾਹਿਤ ਸਭਾ ਡਾ. ਮਹੀਪਿੰਦਰ ਕੌਰ, ਇੰਚਾਰਜ ਐਨ. ਐੱਸ. ਐੱਸ. ਯੂਨਿਟ ਜਸਵੀਰ ਕੌਰ, ਮੁਖੀ ਕਾਮਰਸ ਵਿਭਾਗ ਆਰਤੀ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਨੇ ਗਰੀਨ ਦੀਵਾਲੀ ਮਨਾਉਣ ਦੇ ਸੰਕਲਪ ਨੂੰ ਲਾਗੂ ਕਰ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਪ੍ਰਣ ਲਿਆ¢ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਫੁੱਲਾਂ ਦੇ ਮੌਸਮੀ ਪੌਦੇ ਲਗਾਏ ਗਏ, ਐਨ. ਐੱਸ. ਐੱਸ. ਤੇ ਸੈੱਲਫ਼ ਹੈਲਪ ਗਰੁੱਪ ਦੀਆਂ ਵਿਦਿਆਰਥਣਾਂ ਵਲੋਂ ਮਿੱਟੀ ਦੇ ਦੀਵੇ, ਵਸਤਰ, ਤੇਲ, ਬੱਤੀਆਂ ਆਦਿ ਸਮਾਨ ਲੋੜਵੰਦਾਂ ਨੂੰ ਵੰਡਿਆ | ਹੋਮ ਸਾਇੰਸ ਵਿਭਾਗ ਵਲੋਂ ਹੱਥੀਂ ਬਣਾਈਆਂ ਮਿਠਾਈਆਂ, ਕੇਕ, ਪੱਖੀਆਂ, ਰੰਗ-ਬਿਰੰਗੇ ਦੀਵੇ ਅਤੇ ਕਾਮਰਸ ਵਿਭਾਗ ਨੇ ਪਲਾਸਟਿਕ ਫ਼ਰੀ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ¢ ਪਿ੍ੰਸੀਪਲ ਡਾ. ਰਜਿੰਦਰ ਕੌਰ ਅਤੇ ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਦੀਵਾਲੀ ਮੌਕੇ ਇਸ ਉਸਾਰੂ ਉਪਰਾਲੇ ਦੀ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ¢ ਇਸ ਮੌਕੇ ਸਿਮਰਨਪ੍ਰੀਤ ਕੌਰ ਅਤੇ ਹੋਰ ਕਾਲਜ ਸਟਾਫ਼ ਮੈਂਬਰ ਹਾਜ਼ਰ ਸਨ¢
ਪਿਛਲੀ ਖ਼ਬਰ ਚੀਫ਼ ਜਸਟਿਸ ਗਵੱਈ ਅਤੇ ਐਸ. ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਅਗਲੀ ਖ਼ਬਰ ਬੱਚਿਆਂ ਨੇ ਕੀਤੀ ਗੁਰਧਾਮਾਂ ਦੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।