12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਚੀਫ਼ ਜਸਟਿਸ ਗਵੱਈ ਅਤੇ ਐਸ. ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ

ਅਜੀਤ ਡੈਸਕ 22-10-2025
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)- ਚੀਫ਼ ਜਸਟਿਸ ਆਫ਼ ਇੰਡੀਆ ਬੀ. ਆਰ. ਗਵੱਈ ਵੱਲ ਜੁੱਤੀ ਸੁੱਟਣ ਦੇ ਵਿਰੋਧ ਵਿਚ ਅਤੇ ਆਈ. ਪੀ. ਐਸ ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਖੰਨਾ ਦੇ ਡਾਕਟਰ ਅੰਬੇਡਕਰ ਚੌਂਕ ਤੋਂ ਚੱਲ ਕੇ ਲਲਹੇੜੀ ਚੌਂਕ ਤੱਕ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ. ਐਸ. ਐਸ. ਮੁਰਦਾਬਾਦ ਦੇ ਨਾਅਰੇ ਮਾਰਦਾ ਹੋਇਆ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ | ਇਹ ਕੈਂਡਲ ਮਾਰਚ ਵਿਚ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਦੀ ਅਗਵਾਈ 'ਚ ਕੱਢਿਆ ਗਿਆ | ਇਸ ਕੈਂਡਲ ਮਾਰਚ 'ਚ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਗਰ ਭਾਰਤ ਅੰਦਰ ਦਲਿਤ ਲੋਕਾਂ ਨੇ ਆਪਣੇ ਉੱਪਰ ਹੋ ਰਹੇ ਅੱਤਿਆਚਾਰ ਨੂੰ ਖ਼ਤਮ ਕਰਨਾ ਹੈ ਤਾਂ ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਟੱਟੂ ਬਣਨ ਦੀ ਬਜਾਏ, ਅੰਬੇਡਕਰਵਾਦ ਨੂੰ ਪੜ੍ਹ ਕੇ ਅੰਬੇਡਕਰੀ ਬਣਨਾ ਹੋਵੇਗਾ | ਅੰਬੇਡਕਰ ਦੀ ਸੋਚ ਅਨੁਸਾਰ ਇਸ ਦੇਸ਼ ਨੂੰ ਚਲਾਉਣਾ ਹੋਵੇਗਾ | ਜੇਕਰ 85% ਮੂਲ ਨਿਵਾਸੀ ਲੋਕ ਇਕੱਠੇ ਹੋ ਰਾਜਭਾਗ 'ਤੇ ਕਾਬਜ਼ ਹੋ ਜਾਣ ਤਾਂ ਹੀ ਉਹ ਆਪਣੇ ਉੱਪਰ ਜ਼ੁਲਮ ਕਰਨ ਵਾਲੇ 15% ਲੋਕਾਂ ਨੂੰ ਭਜਾ ਸਕਣਗੇ | ਭਾਰਤ ਅੰਦਰ ਦਲਿਤਾਂ ਦੀ ਹਾਲਤ ਬਹੁਤ ਮਾੜੀ ਹੈ | ਬੇਸ਼ੱਕ ਇਹ ਲੋਕ ਉੱਚੇ ਰੁਤਬੇ ਉੱਪਰ ਅਤੇ ਸਾਧਨ ਸੰਪੰਨ ਹਨ | ਇਸਦੇ ਬਾਵਜੂਦ ਵੀ ਇਹਨਾਂ ਨਾਲ ਲਗਾਤਾਰ ਜਾਤੀ ਆਧਾਰਿਤ ਵਿਤਕਰਾ ਕੀਤਾ ਜਾ ਰਿਹਾ ਹੈ | ਜਲਦ ਹੀ ਦਲਿਤ ਮਹਾਂ ਪੰਚਾਇਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਵਿਦਿਆਰਥਣ ਜਸਪ੍ਰੀਤ ਪੰਜਾਬ ਯੂਨੀਵਰਸਿਟੀ 'ਚ ਪਹਿਲੇ ਸਥਾਨ 'ਤੇ ਰਹੀ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਗਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।