10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜੀ.ਟੀ.ਬੀ-ਆਈ.ਐੱਮ.ਟੀ. ਦਾਖਾ ਦੇ ਵਿਦਿਆਰਥੀਆਂ ਨੇ ਦੀਵਾਲੀ ਮਨਾਈ

ਅਜੀਤ ਡੈਸਕ 22-10-2025
ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਧਾਰਮਿਕ ਅਤੇ ਸਮਾਜਿਕ ਮਹੱਤਵ ਰੱਖਣ ਵਾਲਾ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜੀ.ਟੀ.ਬੀ-ਆਈ.ਐੱਮ.ਟੀ ਦਾਖਾ ਦੇ ਵਿਦਿਆਰਥੀਆਂ ਵਲੋਂ ਪ੍ਰੋਫੈਸਰਾਂ ਨਾਲ ਰਲ ਕੇ ਉਤਸ਼ਾਹ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ਮੁੱਖ ਗੇਟ 'ਚ ਸੁੰਦਰ ਰੰਗੋਲੀ ਬਣਾਈ ਗਈ, ਜਿਸ ਦੀਆਂ ਰੰਗੀਨ ਤਸਵੀਰਾਂ ਹਰ ਇਕ ਨੂੰ ਆਕਰਸ਼ਿਤ ਕਰ ਰਹੀਆਂ ਸਨ | ਕਈ ਵਿਦਿਆਰਥੀ ਰਾਮ, ਸੀਤਾ ਅਤੇ ਲਕਸ਼ਮਣ ਦੇ ਰੂਪ ਵਾਲਾ ਪਹਿਰਾਵਾ ਪਹਿਨ ਕੇ ਪਹੁੰਚੇ | ਕਾਲਜ ਦੇ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਨੇ ਕਿਹਾ ਕਿ ਹਿੰਦੂ-ਸਿੱਖ ਹਰ ਮਜ਼੍ਹਬ ਦਾ ਸਾਂਝਾ ਤਿਉਹਾਰ ਦੀਵਾਲੀ, ਬੰਦੀ ਛੋੜ ਦਿਵਸ ਗਿਆਨ ਨੂੰ ਜਗਾਉਣ ਅਤੇ ਸਮਾਜ ਵਿਚ ਮਿਠਾਸ ਫੈਲਾਉਣ ਦਾ ਦਿਨ ਹੈ, ਸਾਰੇ ਰਲ ਆਪਣੇ ਘਰਾਂ 'ਚ ਦੀਪ ਜਲਾਉ, ਆਪਣੇ ਘਰ ਵਿਚ ਚੰਗਾ ਮਾਹੌਲ ਬਣਾਇਆ ਜਾਵੇ | ਡਾ: ਕੌਸ਼ਲ ਵਲੋਂ ਵਿਦਿਆਰਥੀਆਂ ਨੂੰ ਧੂੰਆਂ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਆਦੇਸ਼ ਦਿੱਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਦੀਵਾਲੀ ਦੀ ਸੁਹਾਵਣੀ ਰਾਤ, ਮਿੱਟੀ ਦੇ ਦੀਵਿਆਂ, ਖ਼ਰੀਦਦਾਰੀ, ਦੀਵਿਆਂ ਦੀ ਰੌਸ਼ਨੀ ਨੂੰ ਕਵਿਤਾਵਾਂ ਦੇ ਰੂਪ 'ਚ ਪੇਸ਼ ਕੀਤਾ |
ਪਿਛਲੀ ਖ਼ਬਰ ਮਨੁੱਖਤਾ ਦੀ ਸੇਵਾ ਲਈ ਪਿੰਡ ਸਵੱਦੀ ਲਈ ਐਂਬੂਲੈਂਸ ਦੀ ਸੇਵਾ ਕਰਵਾਈ ਅਗਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ 13 ਮੰਜ਼ਿਲਾ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।