10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੰਦੀ ਛੋੜ ਦਿਵਸ ਨੂੰ ਸਮਰਪਿਤ 13 ਮੰਜ਼ਿਲਾ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸਮਾਗਮ

ਅਜੀਤ ਡੈਸਕ 22-10-2025
ਹਠੂਰ, 21 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਅੱਜ ਮੱਸਿਆ ਦੇ ਦਿਹਾੜੇ ਮੌਕੇ ਬੰਦੀਛੋੜ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਦੌਰਾਨ ਪਰਸੋਂ ਤੋਂ ਆਰੰਭ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ | ਜਿਸ ਵਿਚ ਰਾਗੀ ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਮਨਜੀਤ ਸਿੰਘ ਅਤੇ ਕਥਾਵਾਚਕ ਭਾਈ ਸਤਨਾਮ ਸਿੰਘ ਭਦੌੜ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਹਾਜ਼ਰੀ ਭਰੀ | ਢਾਡੀ ਭਾਈ ਦੇਸਰਾਜ ਸਿੰਘ ਦੀਵਾਨਾ ਅਤੇ ਕਵੀਸ਼ਰ ਭਾਈ ਅਜਮੇਰ ਸਿੰਘ ਕਾਲਸਾਂ ਦੇ ਜਥਿਆਂ ਨੇ ਸੰਗਤਾਂ ਨੂੰ ਇਤਿਹਾਸਕ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਪ੍ਰਬਚਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਦਿਨ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਦੱਸਿਆ ਕਿ ਨਾ ਕਿਸੇ ਨਾਲ ਵੈਰ ਰੱਖਣਾ ਚਾਹੀਦਾ, ਨਾ ਕਿਸੇ 'ਤੇ ਜ਼ੁਲਮ ਕਰਨਾ ਚਾਹੀਦਾ, ਸਗੋਂ ਇਕੋ ਪ੍ਰਮਾਤਮਾ ਦੀ ਔਲਾਦ ਹੁੰਦਿਆਂ ਸਭ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ | ਇਸ ਮੌਕੇ ਰਾਜਪਾਲ ਸਿੰਘ ਰਤੀਆ, ਅਵਤਾਰ ਸਿੰਘ ਹਠੂਰ, ਸੁਰਜਨ ਸਿੰਘ ਚੰਨਣਵਾਲ, ਗੁਰਮੇਲ ਸਿੰਘ ਜਲਾਲਦੀਵਾਲ, ਸ਼ਿੰਗਾਰਾ ਸਿੰਘ ਮੱਲਾ, ਲਛਮਣ ਸਿੰਘ ਖਹਿਰਾ ਦੇਹੜਕਾ, ਗਰੁਮੀਤ ਸਿੰਘ ਚੰਨਣਵਾਲ, ਇੱਛਾ ਸਿੰਘ ਹਠੂਰ, ਭਾਈ ਗੇਜਾ ਸਿੰਘ ਨਾਨਕਸਰ, ਜਸਵਿੰਦਰ ਸਿੰਘ ਬਿੰਦੀ, ਭਾਈ ਜੱਸਾ ਸਿੰਘ ਨਾਨਕਸਰ, ਭਾਈ ਬਿੰਦਰ ਸਿੰਘ, ਭਾਈ ਸਾਹਿਬ ਸਿੰਘ, ਤਰਲੋਚਨ ਸਿੰਘ ਝੋਰੜਾਂ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਟੀ.ਬੀ-ਆਈ.ਐੱਮ.ਟੀ. ਦਾਖਾ ਦੇ ਵਿਦਿਆਰਥੀਆਂ ਨੇ ਦੀਵਾਲੀ ਮਨਾਈ ਅਗਲੀ ਖ਼ਬਰ ਬਾਇਓ ਗੈਸ ਪਲਾਂਟ ਅਖਾੜਾ ਸੰਬੰਧੀ ਐਕਸ਼ਨ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।