19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਾਮ-ਲੀਲ੍ਹਾ ਦੀ ਤੀਜੀ ਰਾਤ ਦਾ ਭਾਜਪਾ ਆਗੂ ਰਾਜੇਸ਼ ਲੀਹਲ ਵਲੋਂ ਉਦਘਾਟਨ

ਅਜੀਤ ਡੈਸਕ 24-09-2025
ਮਾਛੀਵਾੜਾ ਸਾਹਿਬ, 23 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸਹਿਰਾ ਮੈਦਾਨ ਵਿਖੇ ਤੀਜੀ ਰਾਤ ਦਾ ਉਦਘਾਟਨ ਭਾਜਪਾ ਆਗੂ ਰਾਜੇਸ਼ ਅਤੇ ਮੰਦਰ ਕਮੇਟੀ ਦੇ ਉਪ ਪ੍ਰਧਾਨ ਅਸ਼ੋਕ ਲੀਹਲ ਨੇ ਸੰਯੁਕਤ ਰੂਪ ਵਿਚ ਕੀਤਾ | ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਮੋਹਿਤ ਕੁੰਦਰਾ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਤੀਜੀ ਰਾਤ ਤਾੜਕਾ ਦੀ ਮੌਤ ਦੇ ਸੀਨ ਦਿਖਾਏ ਗਏ, ਜਿਸ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ | ਦਿ੍ਸ਼ ਦੌਰਾਨ ਰਿਸ਼ੀ ਵਿਸ਼ਵਾ ਮਿੱਤਰ ਰਾਜਾ ਦਸਰਥ ਕੋਲ ਰਾਕਸ਼ਸਾਂ ਦਾ ਅੰਤ ਕਰਨ ਲਈ ਭਗਵਾਨ ਰਾਮ ਅਤੇ ਲਛਮਣ ਨੂੰ ਲੈਣ ਗਏ ਜਿਸ 'ਤੇ ਭਗਵਾਨ ਰਾਮ ਵਲੋਂ ਤਾੜਕਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਨਾਲ ਹੀ ਮਰੀਚ ਤੇ ਸੁਬਾਹੂ ਨੂੰ ਯੁੱਧ ਦੌਰਾਨ ਹਰਾਇਆ | ਇਸ ਮੌਕੇ ਪਿ੍ੰਸੀਪਲ ਡੀ. ਡੀ. ਵਰਮਾ, ਭਾਜਪਾ ਆਗੂ ਸੰਜੀਵ ਲੀਹਲ, ਜਨਕ ਰਾਜ, ਕਿ੍ਸ਼ਨ ਲਾਲ ਸਚਦੇਵਾ, ਕਿ੍ਸ਼ਨ ਲਾਲ ਚੋਪੜਾ, ਰਮੇਸ਼ ਸ਼ਰਮਾ, ਪਿ੍ੰਸ ਮਿੱਠੇਵਾਲ, ਐਡਵੋਕੇਟ ਨਿਤਿਸ਼ ਕੁੰਦਰਾ, ਜਿੰਮੀ ਜੈਨ, ਸੰਨੀ ਸੂਦ, ਦੀਪਕ ਸੂਦ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੁਖਬੀਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾਵਾਂ ਨਿਭਾਉਣਾ ਸ਼ਲਾਘਾਯੋਗ- ਦੌਲਤਪੁਰ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪਠਲਾਵਾ -ਮੋਰਾਂਵਾਲੀ ਦੇ ਵਿਕਾਸ ਹਿੱਤ ਦੋਵੇਂ ਪੰਚਾਇਤਾਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।