19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਹੁਤ ਵੱਡਾ ਜਨਤਕ ਫਤਵਾ ਹੈ, ਡੀ.ਯੂ.ਐਸ.ਯੂ. ਚੋਣਾਂ 'ਚ ਏ.ਬੀ.ਵੀ.ਪੀ. ਦੀ ਜਿੱਤ - ਭਾਜਪਾ

ਨਵੀਂ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ 'ਤੇ ਭਾਜਪਾ ਦੇ ਰਾਸ਼ਟਰੀ ਮੀਡੀਆ ਸਹਿ-ਸੰਯੋਜਕ ਸਿਧਾਰਥ ਯਾਦਵ ਨੇ ਕਿਹਾ, "ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ...

ਅਜੀਤ ਡੈਸਕ 19-09-2026

ਨਵੀਂ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ 'ਤੇ ਭਾਜਪਾ ਦੇ ਰਾਸ਼ਟਰੀ ਮੀਡੀਆ ਸਹਿ-ਸੰਯੋਜਕ ਸਿਧਾਰਥ ਯਾਦਵ ਨੇ ਕਿਹਾ, "ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਜੇਤੂ ਰਹੀ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਹੁਲ ਗਾਂਧੀ ਦੀ ਰਾਜਨੀਤੀ ਦੀ ਦੁਕਾਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ—ਇਕ ਅਜਿਹੀ ਰਾਜਨੀਤੀ ਜੋ ਝੂਠ, ਧੋਖਾਧੜੀ ਅਤੇ ਪ੍ਰਚਾਰ (ਪ੍ਰੋਪੇਗੰਡਾ) 'ਤੇ ਅਧਾਰਤ ਹੈ। ਇਹ ਇਕ ਬਹੁਤ ਵੱਡਾ ਜਨਤਕ ਫਤਵਾ ਹੈ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਚੋਣ ਦੁਨੀਆ ਦੀ ਸਭ ਤੋਂ ਵੱਡੀ ਵਿਦਿਆਰਥੀ ਯੂਨੀਅਨ ਚੋਣ ਹੈ। ਇਸ ਚੋਣ ਨੇ ਇੱਕ ਅਜਿਹੀ ਕਸੌਟੀ ਵਜੋਂ ਕੰਮ ਕੀਤਾ ਜਿਸ ਵਿੱਚ ਰਾਹੁਲ ਗਾਂਧੀ ਬੁਰੀ ਤਰ੍ਹਾਂ ਅਸਫਲ ਰਹੇ ਹਨ। ਮੇਰਾ ਮੰਨਣਾ ਹੈ ਕਿ ਅੱਜ ਦਾ ਦਿਨ ਉਨ੍ਹਾਂ ਲਈ ਅਸਲੀਅਤ ਦਾ ਸਾਹਮਣਾ ਕਰਨ ਵਾਲਾ ਸਾਬਤ ਹੋਇਆ ਹੈ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਚਾਰ, ਝੂਠ, ਫਰੇਬ ਅਤੇ ਨਕਾਰਾਤਮਕਤਾ ਦੀ ਰਾਜਨੀਤੀ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ ਹੈ..."।

ਪਿਛਲੀ ਖ਼ਬਰ ਡੀ.ਯੂ.ਐਸ.ਯੂ ਚੋਣਾਂ ਵਿਚ ਜਿੱਤ 'ਤੇ ਏ.ਬੀ.ਵੀ.ਪੀ. ਵਰਕਰਾਂ ਨੂੰ ਵਧਾਈ - ਅਮਿਤ ਸ਼ਾਹ/ਨਿਤਿਨ ਨਬੀਨ ਅਗਲੀ ਖ਼ਬਰ ਸ਼ਿਮਲਾ : ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ