21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਸੰਗਤ ਦੀ ਚੋਣ 'ਚ ਸੰਤਪਾਲ ਸਿੰਘ ਪ੍ਰਧਾਨ ਤੇ ਕਮਲਜੀਤ ਸਿੰਘ ਜਨਰਲ ਸਕੱਤਰ ਚੁਣੇ

ਅਜੀਤ ਡੈਸਕ 31-12-2025
ਸੰਗਤ ਮੰਡੀ, 30 ਦਸੰਬਰ (ਸੁਖਤੇਜ ਧਾਲੀਵਾਲ)-6635 ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਬਲਾਕ ਕਮੇਟੀ ਸੰਗਤ ਮੰਡੀ ਦੀ ਬਲਾਕ ਪੱਧਰੀ ਮੀਟਿੰਗ ਸੂਬਾ ਮੀਤ ਪ੍ਰਧਾਨ ਕੁਲਦੀਪ ਖੋਖਰ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ | ਮੀਟਿੰਗ ਵਿਚ ਡੀ ਟੀ ਐਫ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਹਾ ਕਨਵੀਨਰ ਅੰਮਿ੍ਤਪਾਲ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕੁਲਦੀਪ ਖੋਖਰ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਮੰਨਣ ਤੋਂ ਭੱਜ ਰਹੀ ਹੈ ਜਿਵੇਂ ਮੁਲਾਜ਼ਮਾਂ ਦਾ ਬਕਾਇਆ 16 ਫੀਸਦੀ ਡੀ ਏ ਨਹੀਂ ਦਿੱਤਾ ਜਾ ਰਿਹਾ ਅਤੇ ਪੰਜਾਬ ਦੇ ਜਿਨ੍ਹਾਂ ਮੁਲਜ਼ਮਾਂ ਤੇ ਸੈਂਟਰ ਪੇ ਸਕੇਲ ਲੱਗਿਆ ਹੋਇਆ ਸੀ | ਉਨ੍ਹਾਂ ਲਈ ਮਾਣਯੋਗ ਉੱਚ ਅਦਾਲਤ ਵਲੋਂ ਪੰਜਾਬ ਪੇ ਸਕੇਲ ਦੇਣ ਦੇ ਹੁਕਮ ਦਿੱਤੇ ਗਏ ਹਨ, ਪ੍ਰੰਤੂ ਅਜੇ ਵੀ ਪੰਜ਼ਾਬ ਦੇ ਕਈ ਜ਼ਿਲਿ੍ਹਆਂ ਵਿਚ ਪੰਜਾਬ ਪੇ ਸਕੇਲ ਲਾਗੂ ਨਾ ਕਰਕੇ ਸੈਂਟਰ ਪੇ ਸਕੇਲ ਅਨੁਸਾਰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਵਿੱਤੀ ਮਸਲਿਆਂ ਤੋਂ ਲਗਾਤਾਰ ਭੱਜ ਰਹੀ ਹੈ | ਅਤੇ ਮੀਟਿੰਗਾਂ ਵਿਚ ਹੋਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ | ਇਸ ਮੌਕੇ ਬਲਾਕ ਸੰਗਤ ਮੰਡੀ ਦੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਸੰਤਪਾਲ ਸਿੰਘ ਪ੍ਰਧਾਨ, ਕੁਲਦੀਪ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਮੀਤ ਪ੍ਰਧਾਨ, ਕਮਲਦੀਪ ਸਿੰਘ ਜਰਨਲ ਸਕੱਤਰ, ਅਵਿਨਾਸ਼ ਕੁਮਾਰ ਖਜ਼ਾਨਚੀ, ਦਵਿੰਦਰ ਸਿੰਘ ਪ੍ਰੈੱਸ ਸਕੱਤਰ, ਜਸ਼ਨਦੀਪ ਸਿੰਘ ਪ੍ਰਚਾਰ ਸਕੱਤਰ, ਬਖਸ਼ੀਸ ਸਿੰਘ ਜਥੇਬੰਦਕ ਸਕੱਤਰ, ਰਵਿੰਦਰ ਸਿੰਘ, ਗੁਰਮੀਤ ਸਿੰਘ, ਕਰਮਜੀਤ ਸਿੰਘ, ਵਿਵੇਕ ਕੁਮਾਰ, ਭਰਤ ਕੁਮਰ ਤੇ ਅਮਨਦੀਪ ਕੌਰ ਕਮੇਟੀ ਮੈਂਬਰ ਚੁਣੇ ਗਏ | ਚੁਣੇ ਗਏ ਅਹੁੱਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਧਿਆਪਕ ਮਸਲਿਆਂ ਦੇ ਹੱਲ ਲਈ ਉਹ ਆਪਣਾ ਬਣਦਾ ਯੋਗਦਾਨ ਪਾਉਣਗੇ |
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ-2 ਵਲੋਂ ਮੀਟਿੰਗ <br/> ਅਗਲੀ ਖ਼ਬਰ ਸਤਿਕਾਰ ਮਹਿਲਾ ਕਲੱਬ ਵਲੋਂ ਸ਼ਹਾਦਤ ਨੂੰ ਸਮਰਪਿਤ ਲੰਗਰ ਸੇਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।