21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵਲੋਂ ਸੀਮਿੰਟ ਫ਼ੈਕਟਰੀ ਲਗਾਉਣ ਦੇ ਵਿਰੋਧ 'ਚ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 31-12-2025
ਮਾਨਸਾ, 30 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵਲੋਂ ਜੇ.ਐੱਸ.ਡਬਲਯੂ. ਸੀਮਿੰਟ ਫ਼ੈਕਟਰੀ ਲਗਾਉਣ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਤਜਵੀਜ਼ ਫ਼ੈਕਟਰੀ ਪਿੰਡਾਂ ਦੀ ਆਬਾਦੀ ਦੇ ਬਿਲਕੁਲ ਨੇੜੇ ਹੈ ਅਤੇ ਲਾਲ ਸ਼ਰੇਣੀ ਉਦਯੋਗ ਹੈ, ਜਿਸ ਦਾ ਇਲਾਕੇ 'ਤੇ ਮਾੜਾ ਪ੍ਰਭਾਵ ਪਵੇਗਾ | ਉਨ੍ਹਾਂ ਅਧਿਕਾਰੀ ਦੇ ਧਿਆਨ 'ਚ ਲਿਆਂਦਾ ਕਿ ਕੰਪਨੀ ਵਲੋਂ ਜੋ ਜ਼ਮੀਨ ਖ਼ਰੀਦੀ ਗਈ ਹੈ, ਉਹ ਖੇਤੀਯੋਗ ਜ਼ਮੀਨ ਹੈ | ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ 'ਚ ਹੋਈ ਜਨਤਕ ਸੁਣਵਾਈ ਮੌਕੇ ਲੋਕਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਅਤੇ ਵੋਟਿੰਗ ਵੇਲੇ ਵੀ ਲੋਕਾਈ ਨੇ ਇਸ ਤਜਵੀਜ਼ ਨੂੰ ਮੁੱਢੋਂ ਨਾਕਾਰ ਦਿੱਤਾ | ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਲਗਭਗ 40 ਗ੍ਰਾਮ ਪੰਚਾਇਤਾਂ ਅਤੇ 40 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਵਿਰੋਧੀ ਮਤੇ ਵੀ ਪਾਏ ਗਏ ਹਨ | ਇਸ ਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਬੁੱਢਾ ਦਲ, ਤਜਵੀਜ਼ ਫ਼ੈਕਟਰੀ ਦੇ ਬਿਲਕੁਲ ਨੇੜੇ ਗੁਰਦੁਆਰਾ ਸ਼੍ਰੀ ਮਠਿਆਈਸਰ ਸਾਹਿਬ ਦਲੀਏਵਾਲੀ, ਗੁਰਦੁਆਰਾ ਸੂਲੀਸਰ ਸਾਹਿਬ ਦੇ ਪ੍ਰਬੰਧਕਾਂ ਨੇ ਫ਼ੈਕਟਰੀ ਦੇ ਵਿਰੋਧ 'ਚ ਮਤੇ ਪਾਏ ਹਨ | ਉਨ੍ਹਾਂ ਦੱਸਿਆ ਕਿ ਸਖ਼ਤ ਵਿਰੋਧ ਦੇ ਬਾਵਜੂਦ ਵੀ ਫ਼ੈਕਟਰੀ ਭੂਮੀ ਵਰਤੋਂ ਤਬਦੀਲੀ ਸਰਟੀਫਿਕੇਟ ਲੈਣ ਲਈ ਜ਼ੋਰ ਲਗਾ ਰਹੀ | ਉਨ੍ਹਾਂ ਡੀ.ਸੀ. ਨੂੰ ਅਪੀਲ ਕੀਤੀ ਕਿ ਫ਼ੈਕਟਰੀ ਨੂੰ ਭੂਮੀ ਵਰਤੋਂ ਤਬਦੀਲੀ ਸਰਟੀਫਿਕੇਟ ਨਾ ਜਾਰੀ ਕੀਤਾ ਜਾਵੇ | ਸੰਘਰਸ਼ਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ 'ਤੇ ਗ਼ੌਰ ਨਾ ਕੀਤੀ ਗਈ ਤਾਂ ਫ਼ੈਕਟਰੀ ਦੇ ਮਾਲਕਾਂ ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ, ਪਲਵਿੰਦਰ ਸਿੰਘ ਕਾਕਾ, ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ, ਸਿਕੰਦਰ ਸਿੰਘ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਤਿਕਾਰ ਮਹਿਲਾ ਕਲੱਬ ਵਲੋਂ ਸ਼ਹਾਦਤ ਨੂੰ ਸਮਰਪਿਤ ਲੰਗਰ ਸੇਵਾ <br/> ਅਗਲੀ ਖ਼ਬਰ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਲਈ ਨਗਰ ਪੰਚਾਇਤ ਮਹਿਰਾਜ ਨੇ ਕੀਤੀ ਪਹਿਲਕਦਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।