28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜੀ.ਜੀ.ਐੱਸ.ਪੀ.ਐੱਸ. ਜੋਗੇਵਾਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਧੂਮ ਧਾਮ ਨਾਲ ਕਰਵਾਇਆ <br/>

ਅਜੀਤ ਡੈਸਕ 05-12-2025
ਸੀਂਗੋ ਮੰਡੀ, 4 ਦਸੰਬਰ (ਪਿ੍ੰਸ ਗਰਗ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਪ੍ਰੋਗਰਾਮ ਸੰਤ ਬਾਬਾ ਦਰਸ਼ਨ ਸਿੰਘ ਦਾਦੂ ਦੇ ਆਸ਼ੀਰਵਾਦ ਸਦਕਾ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਹਰਮਨਜੀਤ ਸਿੰਘ ਸੀਨੀ. ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ, ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਕੌਰ ਭੰਗੂ ਪੰਜਾਬੀ ਫ਼ਿਲਮ ਅਦਾਕਾਰਾ, ਵਿਸ਼ੇਸ਼ ਮਹਿਮਾਨ ਸੁਖਮੰਦਰ ਸਿੰਘ ਸੰਧੂ ਐਡਵੋਕੇਟ ਜ਼ਿਲ੍ਹਾ ਅਦਾਲਤ ਬਠਿੰਡਾ, ਸਮਸ਼ੇਰ ਸਿੰਘ ਰਿਟਾ: ਇੰਸਪੈਕਟਰ ਪੰਜਾਬ ਪੁਲਿਸ, ਕੁਲਵੰਤ ਸਿੰਘ ਸਾਬਕਾ ਵਾਇਸ ਪਿ੍ੰਸੀ., ਜਤਿੰਦਰ ਕੁਮਾਰ ਸੀਨੀ. ਅਧਿਆਪਕ ਸਾਬਕਾ ਕੋਆਰਡੀਨੇਟਰ, ਗੁਰਵਿੰਦਰਜੀਤ ਸਿੰਘ ਸਾਬਕਾ ਪ੍ਰੋਗਰਾਮ ਕੋਆਰਡੀਨੇਰ, ਜਗਦੀਪ ਸਿੰਘ, ਜਗਜੀਤ ਸਿੰਘ ਰਿੰਕੂ ਪੰਜਾਬੀ ਫਿਲਮ ਇੰਡ., ਆਦਿ ਮਹਿਮਾਨਾਂ ਨੇ ਸਿਰਕਤ ਕੀਤੀ | ਸਕੂਲ ਦੇ ਚੇਅਰਮੈਨ ਕਮ ਪਿ੍ੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਬਸੰਤ ਸਿੰਘ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹੀ | ਵਿਦਿਆਰਥੀਆਂ ਨੇ ਕਵੀਸ਼ਰੀ, ਕੋਰੀਓਗ੍ਰਾਫੀ,ਵਿੱਦਿਆ ਦੇ ਢਾਂਚੇ ਨੂੰ ਦਰਸਾਉਂਦਾ ਨਾਟਕ ਵਹਿੰਗੀ, ਫੌਜੀ ਵੀਰਾਂ ਦੇ ਸਨਮਾਨ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਕੋਰੀਓਗ੍ਰਾਫੀ, ਧੀਆਂ ਦੇ ਸਤਿਕਾਰ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾ ਪ੍ਰਤੀ ਸੁਚੇਤ ਕਰਨ ਅਤੇ ਮੋਬਾਈਲ ਦੀ ਗਲਤ ਵਰਤੋਂ ਆਦਿ ਸਮਾਜ ਨੂੰ ਸੇਧ ਦੇਣ ਲਈ ਵੱਖ ਵੱਖ ਪੇਸ਼ਕਾਰੀਆਂ ਕੀਤੀਆਂ | ਹਰਮਨਜੀਤ ਸਿੰਘ (ਸੀਨੀ. ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ) ਨੇ ਆਪਣੇ ਸੰਬੋਧਨੀ ਭਾਸਣ ਵਿੱਚ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਗੁਰਪ੍ਰੀਤ ਕੌਰ ਭੰਗੂ ਪੰਜਾਬੀ ਫ਼ਿਲਮ ਅਦਾਕਾਰਾ ਨੇ ਸਮੇਂ ਦੀ ਮਹੱਤਤਾ ਅਤੇ ਲੜਕੀਆਂ ਦੀ ਸਿੱਖਿਆ ਬਾਰੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਆਏ ਹੋਏ ਮਹਿਮਾਨਾਂ ਨੂੰ ਮੈਨੇਜਿੰਗ ਕਮੇਟੀ ਦੀ ਤਰਫੋਂ ਐਮ. ਡੀ. ਹਰਪ੍ਰੀਤ ਸਿੰਘ ਬਰਾੜ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ, ਜਸਕਰਨ ਸਿੰਘ, ਕੋਆਰਡੀਨੇਟਰ ਸਤਵੀਰ ਕੌਰ, ਕੈਂਪਸ ਮੈਨੇਜਰ ਅਮਨਵੀਰ ਕੌਰ, ਹਾਊਸ ਹੈਡ ਵੀਰਪਾਲ ਕੌਰ ਅਤੇ ਅਧਿਆਪਕ ਸਾਹਿਬਾਨਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੁਖਜਿੰਦਰ ਸਿੰਘ ਬਾਘਾ ਨੇ ਪ੍ਰੋਗਰਾਮ ਨੂੰ ਸੁਚਾਰੂ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ |

ਪਿਛਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਵਿਖੇ ਅੰਤਰ ਰਾਸ਼ਟਰੀ ਏਡਜ਼ ਦਿਵਸ ਮਨਾਇਆ <br/> ਅਗਲੀ ਖ਼ਬਰ ਕੌਮਾਂਤਰੀ ਦਿਵਿਆਂਗਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।