28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮਹਿਮਾ ਸਰਜਾ ਸਕੂਲ ਦੇ ਵਿਦਿਆਰਥੀਆਂ ਰਾਜਸਥਾਨ ਦਾ ਵਿੱਦਿਅਕ ਟੂਰ ਲਾਇਆ <br/>

ਅਜੀਤ ਡੈਸਕ 05-12-2025
ਮਹਿਮਾ ਸਰਜਾ, 4 ਦਸੰਬਰ (ਬਲਦੇਵ ਸੰਧੂ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਲੋਂ ਪਿ੍ੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ 'ਚ ਪ੍ਰੋਜੈਕਟ 'ਇਨੋਵੇਸ਼ਨ ਤਹਿਤ' ਮੈਰੀਟੋਰੀਅਸ ਅਤੇ ਵਿਗਿਆਨ ਵਿਸ਼ੇ ਦੇ 50 ਵਿਦਿਆਰਥੀਆਂ ਨੂੰ ਰਾਜਸਥਾਨ ਦੇ ਵਿੱਦਿਅਕ ਟੂਰ 'ਤੇ ਲਿਜਾਇਆ ਗਿਆ | ਜਿੱਥੇ ਵਿਦਿਆਰਥੀਆਂ ਨੇ ਜੈਪੁਰ ਦਾ ਅਮੇਰ ਕਿਲ੍ਹਾ ਸਿਟੀ ਪੈਲੇਸ, ਜੰਤਰ ਮੰਤਰ, ਹਵਾ ਮਹਿਲ, ਰੀਜਨਲ ਸਾਇੰਸ ਸੈਂਟਰ, ਐਲਬਰਟ ਹਾਲ, ਬਿਰਲਾ ਪੈਲਨਟੇਰੀਅਮ ਆਦਿ ਸਥਾਨਾਂ ਨੂੰ ਨੇੜੇ ਹੋ ਕੇ ਵੇਖਿਆ | ਇਨ੍ਹਾਂ ਦੇ ਪੁਰਾਤਨ ਪਿਛੋਕੜ ਦੀ ਮਹੱਤਵ ਬਾਰੇ ਪਿ੍ੰਸੀਪਲ ਨਿਰਮਲਜੀਤ ਸਿੰਘ, ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ, ਸੁਖਬੀਰ ਕੌਰ ਮੈਥ ਮਿਸਟ੍ਰੈਸ ਤੇ ਕਿਰਨਦੀਪ ਕੌਰ ਐਸਐਸ ਮਿਸਟ੍ਰੈਸ ਵਿਸਥਾਰਤ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ | ਵਿਦਿਆਰਥੀਆਂ ਨੇ ਰਾਜਸਥਾਨ ਦੇ ਸੱਭਿਆਚਾਰ, ਲੋਕ ਕਲਾ ਤੇ ਰਵਾਇਤੀ ਭੋਜਨਾਂ ਨੂੰ ਦਰਸਾਉਂਦੀ ਚੋਖੀ ਢਾਣੀ, ਆਨਾਸਾਗਰ ਝੀਲ ਦਾ ਵੀ ਦੌਰਾ ਕੀਤਾ | ਵਿਦਿਆਰਥੀਆਂ ਨੇ ਅਜਮੇਰ ਵਿਖੇ ਖਵਾਜਾ ਮੁਈ ਉਦ ਦੀਨ ਚਿਸਤੀ ਦੀ ਦਰਗਾਹ, ਪੁਸ਼ਕਰ ਵਿਖੇ ਬ੍ਰਹਮਾ ਜੀ ਦਾ ਮੰਦਰ, ਕੈਮਲ ਗਰਾਊਾਡ, ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ | ਇੰਚਾਰਜ ਪਿ੍ੰਸੀਪਲ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਟੂਰ ਦੌਰਾਨ ਵਿਦਿਆਰਥੀਆਂ ਨੇ ਰਾਜਿਆਂ ਦੇ ਇਤਿਹਾਸ, ਰਾਜਸਥਾਨੀ ਕਲਾ ਸੰਸਕਿ੍ਤੀ ਤੇ ਵਿਗਿਆਨ, ਵਿਰਾਸਤ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ ਜੋ ਉਨ੍ਹਾਂ ਦੀ ਅਕਾਦਮਿਕ ਅਤੇ ਸ਼ਖ਼ਸੀਅਤ ਵਿਕਾਸ ਵਿਚ ਮੱਦਦ ਕਰੇਗੀ |

ਪਿਛਲੀ ਖ਼ਬਰ ਪੰਜਾਬ ਦੇ ਸਪੀਕਰ ਵਲੋਂ ਆਕਸਫੋਰਡ ਸਕੂਲ ਭਗਤਾ ਭਾਈਕਾ ਦਾ ਵਿਸ਼ੇਸ਼ ਦੌਰਾ <br/> ਅਗਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਵਿਖੇ ਸੰਤ ਬਾਬਾ ਕਰਨੈਲ ਦਾਸ ਦੀ ਸਾਲਾਨਾ ਬਰਸੀ 7 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।