ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਬ੍ਰਹਮ ਗਿਆਨੀ ਸੰਤ ਬਾਬਾ ਕਰਨੈਲ ਦਾਸ ਦੀ 15ਵੀ ਸਾਲਾਨਾ ਬਰਸੀ 7 ਦਸੰਬਰ ਦਿਨ ਐਤਵਾਰ ਨੂੰ ਸਵਾਮੀ ਬ੍ਰਹਮ ਮੁਨੀ ਜਲਾਲ ਦੀ ਰਹਿਨੁਮਾਈ ਬਾਬਾ ਗੰਗਾ ਰਾਮ ਅਚਾਰੀਆ ਦੇ ਯਤਨਾਂ ਅਤੇ ਸਮੂਹ ਸੰਤ ਮਹਾਂਪੁਰਸ਼ਾਂ, ਸੰਗਤਾਂ ਦੇ ਸਹਿਯੋਗ ਨਾਲ ਵਿਵੇਕ ਆਸ਼ਰਮ ਜਲਾਲ ਵਿਖੇ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ¢ ਸੁਆਮੀ ਬ੍ਰਹਮ ਮੁਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਕਰਨੈਲ ਦਾਸ ਦੇ ਸਾਲਾਨਾ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਨਗੀਆਂ¢ ਸੰਗਤਾਂ ਇਲਾਹੀ ਬਾਣੀ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਨਿਹਾਲ ਕਰਨਗੀਆਂ¢ ਇਸ ਮੌਕੇ ਦੂਰੋਂ-ਨੇੜਿਓਾ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ¢ ਇਸ ਮੌਕੇ ਡੇਰੇ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਆਚਾਰੀਆ ਨੇ ਸੰਗਤਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਬੇਨਤੀ ਵੀ ਕੀਤੀ¢ ਇਸ ਸਮਾਗਮ ਵਿਚ ਪਹੁੰਚੇ ਹੋਏ ਮਹਾਨ ਮਹਾਂਪੁਰਸ਼ਾਂ ਅਤੇ ਕਥਾਵਾਚਕ ਆਪਣੇ ਪ੍ਰਵਚਨਾਂ ਰਾਹੀਂ ਆਈ ਹੋਈ ਸਾਧ ਸੰਗਤ ਨੂੰ ਗੁਰੂ ਦੀ ਇਲਾਹੀ ਬਾਣੀ ਨਾਲ ਜੋੜਨ ਦਾ ਯਤਨ ਕਰਨਗੇ¢ ਇਸ ਮੌਕੇ ਬਾਬਾ ਸਰਬਾਨੰਦ ਹਰਿਦੁਆਰ, ਬਾਬਾ ਰਾਮਾਨੰਦ, ਬਾਬਾ ਜੁਗੇਸ਼ਵਰ ਜੋਗੀ, ਬਾਬਾ ਅਮਰਦਾਸ, ਸੀਤਲ ਦਾਸ ਸਮੇਤ ਹੋਰ ਪਤਵੰਤੇ ਹਾਜ਼ਰ ਸਨ¢