28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰਾਸ਼ਟਰੀ ਅਤੇ ਡਾਇਮੰਡ ਜੁਬਲੀ 'ਚ ਹਿੱਸਾ ਲੈ ਕੇ ਪਰਤੇ ਬਠਿੰਡਾ ਦੇ ਸਕਾਊਟਸ ਅਤੇ ਗਾਈਡਜ਼ <br/>

ਅਜੀਤ ਡੈਸਕ 05-12-2025
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਸਕਾਊਟਸ ਅਤੇ ਗਾਈਡਜ਼ ਦੀ 19ਵੀਂ ਰਾਸ਼ਟਰੀ ਅਤੇ ਡਾਇਮੰਡ ਜੁਬਲੀ ਦਾ ਜੰਬੂਰੀ (ਲਖਨਊ) ਵਿਚ ਆਯੋਜਨ ਕੀਤਾ ਗਿਆ¢ ਜ਼ਿਲ੍ਹਾ ਆਰਗੇਨਾਈਜ਼ਰ ਸਕਾਊਟਸ ਅੰਮਿ੍ਤਪਾਲ ਸਿੰਘ ਬਰਾੜ ਅਤੇ ਜ਼ਿਲ੍ਹਾ ਟ੍ਰੇਨਰ ਸਕਾਊਟਸ ਰਜਨੀਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਲੋਂ ਸਕਾਊਟਸ, ਗਾਈਡਜ਼, ਸਕਾਊਟ ਮਾਸਟਰ, ਗਾਈਡ ਕੈਪਟਨ ਦੇ 70 ਮੈਂਬਰੀ ਦਲ ਨੇ ਅਮਰਿੰਦਰ ਸਿੰਘ ਕੰਗ ਸਹਾਇਕ ਜ਼ਿਲ੍ਹਾ ਟਰੇਨਰ ਅਤੇ ਰੁਪਿੰਦਰ ਕੌਰ ਡੀ.ਓ.ਸੀ. ਰੇਂਜਰ ਦੀ ਅਗਵਾਈ ਵਿਚ ਜੰਬੂਰੀ ਵਿਚ ਭਾਗ ਲਿਆ¢ ਜੰਬੂਰੀ ਵਿਚ 28 ਰਾਜਾਂ, 8 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, 19 ਰੇਲਵੇ ਜ਼ੋਨ ਤੋਂ ਇਲਾਵਾ ਨੇਪਾਲ, ਸ੍ਰੀਲੰਕਾ, ਮੀਆਂਮਾਰ, ਸਾਉਦੀ ਅਰਬ, ਮਾਲਦੀਵ ਆਦਿ ਦੇਸ਼ਾਂ ਸਮੇਤ 35000 ਸਕਾਊਟਸ, ਗਾਈਡਜ਼ ਅਤੇ ਸਟਾਫ਼ ਨੇ ਭਾਗ ਲਿਆ¢ ਪੰਜਾਬ ਰਾਜ ਵਲੋਂ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਰ ਸਕਾਊਟਸ ਅਤੇ ਨੀਟਾ ਕਸ਼ਿਯਪ ਸਟੇਟ ਆਰਗੇਨਾਈਜ਼ਰ ਗਾਈਡਜ਼ ਦੀ ਅਗਵਾਈ ਵਿਚ ਪੰਜਾਬ ਵਿਚੋਂ 500 ਦੇ ਕਰੀਬ ਸਕਾਊਟਸ, ਗਾਈਡਜ਼, ਸਕਾਊਟ ਮਾਸਟਰ ਅਤੇ ਗਾਈਡ ਕੈਪਟਨ ਨੇ ਭਾਗ ਲਿਆ, ਜਿਨ੍ਹਾਂ ਨੇ ਕੁਲ 23 ਕਿਸਮ ਦੇ ਅੰਤਰ ਰਾਜ ਮੁਕਾਬਲਿਆਂ ਵਿਚੋਂ 18 ਮੁਕਾਬਲਿਆਂ ਵਿਚ ਸਥਾਨ ਹਾਸਿਲ ਕੀਤੇ ਹਨ¢ਬਠਿੰਡਾ ਤੋਂ ਜੰਗੀਰਾਣਾ, ਝੁੰਬਾ, ਖੋਖਰ, ਕਰਾੜਵਾਲਾ, ਡਿੱਖ, ਕੋਟਸ਼ਮੀਰ, ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ, ਮਾਤਾ ਸੁੰਦਰੀ ਕਾਲਜ ਢੱਡੇ, ਸੇਂਟ ਜੇਂਵੀਅਰ ਕਾਨਵੈਂਟ ਸਕੂਲ ਦਿਆਲਪੁਰਾ ਭਾਈਕਾ, ਲਿਟਲ ਫਲਾਵਰ ਸੀ.ਸੈ. ਸਕੂਲ ਬਠਿੰਡਾ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਉਸ਼ਨਜ ਦਿਓਣ ਦੇ ਸਕਾਊਟਸ, ਗਾਈਡਜ਼ ਅਤੇ ਰੇਂਜਰਸ ਨੇ ਸਕਾਊਟ ਮਾਸਟਰ ਸੰਜੀਵ ਨਾਗਪਾਲ, ਨਰਭਿੰਦਰ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ ਅਤੇ ਗਾਈਡ ਕੈਪਟਨ ਸੁਰਇਆ, ਪਰਮਜੀਤ ਕੌਰ ਅਤੇ ਪਿੰਦਰਜੀਤ ਕੌਰ ਦੀ ਅਗਵਾਈ ਵਿਚ ਭਾਗ ਲਿਆ¢ ਬਠਿੰਡਾ ਜ਼ਿਲ੍ਹਾ ਦੇ ਜੰਬੂਰੀ ਦਲ ਦਾ ਵਾਪਸ ਆਉਣ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਨਾ ਸੇਠੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ ਪਿ੍ੰਸੀਪਲ ਐਸ.ਓ.ਈ. ਪਰਸ ਰਾਮ ਨਗਰ ਬਠਿੰਡਾ ਕਮ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਅਤੇ ਗਾਈਡ ਬਠਿੰਡਾ, ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਕੱਬ ਸੈਕਸ਼ਨ ਬਠਿੰਡਾ ਅਤੇ ਰਵਿੰਦਰ ਕੌਰ ਜ਼ਿਲ੍ਹਾ ਆਰਗੇਨਾਈਜ਼ਰ ਗਾਈਡਜ਼ ਨੇ ਨਿੱਘਾ ਸਵਾਗਤ ਕੀਤਾ¢

ਪਿਛਲੀ ਖ਼ਬਰ ਗੁਰਦੁਆਰਾ ਗੁਰੂਸਰ ਸਾਹਿਬ ਤੋਂ ਆਰੰਭ ਨਗਰ ਕੀਰਤਨ ਦਾ ਲਹਿਰਾ ਮੁਹੱਬਤ ਵਿਖੇ ਭਰਵਾਂ ਸਵਾਗਤ <br/> ਅਗਲੀ ਖ਼ਬਰ ਪਾਵਰ ਲਿਫ਼ਟਿੰਗ ਦਾ ਵਿਸ਼ਵ ਚੈਂਪੀਅਨ ਬਣਿਆ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।