23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦੋਸਤਾਂ ਦੀ ਯਾਦ 'ਚ ਲਗਵਾਇਆ ਖ਼ੂਨਦਾਨ ਕੈਂਪ <br/>

ਅਜੀਤ ਡੈਸਕ 01-09-2025
ਕੋਟਫੱਤਾ, 31 ਅਗਸਤ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੇ ਦੋ ਹੋਣਹਾਰ ਨੌਜਵਾਨ ਸਿਕੰਦਰ ਸਿੰਘ ਸਿੱਧੂ ਕਰਨਕਾ ਤੇ ਗੁਰਪ੍ਰੀਤ ਸਿੰਘ ਗੋਪੀ ਜੋ ਸਾਲ 2023 ਦੇ ਇਨ੍ਹਾਂ ਦਿਨਾਂ ਵਿਚ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੇ ਦੋਸਤਾਂ ਨੌਜਵਾਨ ਦਸਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਪਪਨੀ, ਮਸਲਰ ਜਿੰਮ ਦੇ ਟਰੇਨਰ ਰਹੇ ਰਮਨਦੀਪ ਸਿੰਘ ਸਿੱਧੂ, ਅਜੈਬ ਸਿੰਘ ਰਤੜਾ, ਗੁਰਜੀਤ ਸਿੰਘ ਢਿੱਲੋਂ ਤੇ ਹੋਰਨਾਂ ਨੇ ਮਿਲ ਕੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਢਿੱਲੋਂ ਮਸਲਰ ਜਿੰਮ ਕੋਟਸ਼ਮੀਰ ਵਿਚ ਖ਼ੂਨਦਾਨ ਕੈਂਪ ਲਗਾਇਆ¢ ਮੈਡਮ ਰੀਤਿਕਾ ਗਰਗ ਦੀ ਅਗਵਾਈ 'ਚ ਪਹੁੰਚੀ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਦੀ ਟੀਮ ਨੇ 30 ਯੂਨਿਟ ਖੂਨ ਇਕੱਤਰ ਕੀਤਾ ¢ ਖ਼ੂਨਦਾਨੀਆਂ ਨੂੰ ਹਸਪਤਾਲ ਤੇ ਕਲੱਬ ਵੱਲੋਂ ਰਿਫਰੈਸ਼ਮੈਂਟ ਤੇ ਸਨਮਾਨ ਚਿੰਨ੍ਹ ਗੁਰੂ ਕੀ ਸੰਗਤ ਬਠਿੰਡਾ ਵਲੋਂ ਵੰਡੇ ਗਏ ¢ ਕੈਂਪ ਦਾ ਉਦਘਾਟਨ ਸਵ. ਸਿਕੰਦਰ ਸਿੰਘ ਸਿੱਧੂ ਦੇ ਪਿਤਾ ਗੁਰਜੰਟ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਗੋਪੀ ਦੇ ਪਿਤਾ ਅਜੈਬ ਸਿੰਘ ਸਿੱਧੂ ਨੇ ਕੀਤਾ¢ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ, ਸੁਸ਼ਾਂਤ ਸਿਟੀ-1 ਦੇ ਪ੍ਰਧਾਨ ਰਾਜਦੀਪ ਸਿੰਘ ਕਾਲਾ ਚਾਉਕੇ ਅਤੇ ਜਰਨੈਲ ਸਿੰਘ ਪੱਪੀ ਨੇ ਦਿੱਤਾ¢ ਇਸ ਮੌਕੇ ਦੋਵਾਂ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਜੰਡਾਲੀਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੈ ਭੱਟ, ਮਾਸਟਰ ਬਲਜਿੰਦਰ ਸਿੰਘ, ਕੌਂਸਲਰ ਜਗਰੂਪ ਸਿੰਘ ਗਿੱਲ, ਡਾਕਟਰ ਨਿਰਮਲ ਸਿੰਘ ਮਾਨ, ਖ਼ੂਨਦਾਨੀ ਮਨਜੀਤ ਸਿੰਘ ਗੋਰਾ, ਲੱਡੂ ਸ਼ਮੀਰੀਆ, ਬਲਜਿੰਦਰ ਸਿੰਘ ਕੱਬੇ, ਬੂਟਾ ਸਿੰਘ ਬੇਦੀ ਕਾ, ਰਾਜੀਵ ਕੁਮਾਰ ਗਾਂਧੀ ਤੇ ਹੋਰ ਹਾਜ਼ਰ ਸਨ¢

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ ਪਿ੍ੰਸੀਪਲ ਗੁਰਦੀਪ ਸਿੰਘ ਗਿੱਲ <br/> ਅਗਲੀ ਖ਼ਬਰ ਭੁੱਚੋ ਕਲਾਂ ਵਿਖੇ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ 'ਚ ਦਾਖਲ ਹੋਇਆ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।