23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭੁੱਚੋ ਕਲਾਂ ਵਿਖੇ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ 'ਚ ਦਾਖਲ ਹੋਇਆ ਪਾਣੀ <br/>

ਅਜੀਤ ਡੈਸਕ 01-09-2025
ਭੁੱਚੋ ਮੰਡੀ, 31 ਅਗਸਤ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਹੋਈ ਬਾਰਿਸ਼ ਕਾਰਨ ਪਿੰਡ ਭੁੱਚੋ ਕਲਾਂ ਦੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ | ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਰਕੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਵਿਚੋਂ ਪਾਣੀ 'ਚੋ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਵਿਚ ਪਿਆ ਸਾਮਾਨ ਵੀ ਖ਼ਰਾਬ ਹੋ ਗਿਆ | ਦੋ ਗਰੀਬ ਪਰਿਵਾਰਾਂ ਕਵਿਤਾ ਪਤਨੀ ਸੋਨੂ ਜੋ ਕਿ ਵਿਧਵਾ ਹੈ ਘਰ ਵਿਚ ਕਮਾਉਣ ਵਾਲਾ ਵੀ ਕੋਈ ਨਹੀਂ ਅਤੇ ਰੁਲਦੂ ਸਿੰਘ ਪੁੱਤਰ ਜੋਰਾ ਸਿੰਘ ਜੋ ਕਿ ਕਿਸੇ ਬਿਮਾਰੀ ਕਾਰਨ ਪਿਛਲੇ ਡੇਢ ਸਾਲ ਤੋਂ ਮੰਜੇ 'ਤੇ ਪਿਆ ਹੈ, ਦੇ ਕਮਰਿਆਂ ਦੀਆਂ ਛੱਤਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਇੱਕ ਲੱਤ ਤੋਂ ਅਪਾਹਜ ਕਾਲਾ ਸਿੰਘ ਪੁੱਤਰ ਮੇਜਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਕੌਰ ਸਿੰਘ ਦੇ ਘਰਾਂ ਦੀਆਂ ਛੱਤਾਂ ਵੀ ਮੀਂਹ ਕਾਰਨ ਡਿੱਗਣ ਕਿਨਾਰੇ ਹਨ | ਪਿੰਡ ਦੀਆਂ ਕਈ ਗਲੀਆਂ ਵਿੱਚ 4 ਤੋਂ 5 ਫੁੱਟ ਪਾਣੀ ਖੜਨ ਕਾਰਨ ਆਵਾਜਾਈ ਰੁਕੀ ਪਈ ਹੈ | ਬੀਤੀ ਰਾਤ ਆਏ ਝੱਖੜ ਕਾਰਨ ਕਈ ਦਰਖਤ ਵੀ ਜੜ੍ਹ ਤੋਂ ਪੁੱਟੇ ਗਏ | ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਵਾਈਸ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਨੁਕਸਾਨੇ ਗਏ ਘਰਾਂ ਦਾ ਮੁਆਵਜ਼ਾ ਦੇ ਕੇ ਆਰਥਿਕ

ਪਿਛਲੀ ਖ਼ਬਰ ਦੋਸਤਾਂ ਦੀ ਯਾਦ 'ਚ ਲਗਵਾਇਆ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਭਾਗਵਤ ਕਥਾ ਸ਼ਰਧਾਪੂਰਵਕ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।