23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭਾਗਵਤ ਕਥਾ ਸ਼ਰਧਾਪੂਰਵਕ ਸੰਪੰਨ <br/>

ਅਜੀਤ ਡੈਸਕ 01-09-2025
ਰਾਮਾਂ ਮੰਡੀ, 31 ਅਗਸਤ (ਤਰਸੇਮ ਸਿੰਗਲਾ)- ਰਾਧਾ ਅਸ਼ਟਮੀ ਦੇ ਪਵਿੱਤਰ ਉਤਸਵ ਦੀ ਖ਼ੁਸ਼ੀ ਵਿਚ ਸਥਾਨਕ ਸ੍ਰੀ ਗੀਤਾ ਭਵਨ ਵਿਖੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਸੁਰੇਸ਼ ਮੁਨੀ ਦੀ ਅਗਵਾਈ ਹੇਠ ਆਯੋਜਿਤ ਸ੍ਰੀਮਦ ਭਾਗਵਤ ਸਪਤਾਹ ਦੇ ਅੱਜ ਆਖ਼ਰੀ ਦਿਨ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ, ਜਿਸ ਵਿਚ ਹਾਜ਼ਰ ਸ਼ਰਧਾਲੂਆਂ ਅਤੇ ਕਥਾ ਆਯੋਜਕਾਂ ਨੇ ਪੂਰਨ ਅਹੂਤੀਆਂ ਪਾਈਆਂ¢ ਸਮਾਗਮ ਦੌਰਾਨ ਕਥਾਵਾਚਕ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਦਾ ਪ੍ਰਸੰਗ ਸੁਣਾਇਆ¢ ਉਨ੍ਹਾਂ ਦੱਸਿਆ ਕਿ ਭਗਵਾਨ ਕ੍ਰਿਸ਼ਨ ਨੇ ਆਪਣੇ ਬਚਪਨ ਦੇ ਮਿੱਤਰ ਸੁਦਾਮਾ ਜੋ ਅਤਿ ਗ਼ਰੀਬ ਸਨ, ਨਾਲ ਬਿਨ੍ਹਾਂ ਕਿਸੇ ਭੇਦਭਾਵ, ਅਮੀਰੀ-ਗ਼ਰੀਬੀ ਨੂੰ ਦੇਖਦਿਆਂ ਆਪਣਾ ਪਿਆਰ ਕਾਇਮ ਰੱਖਿਆ¢ ਸੁਦਾਮਾ ਨੇ ਵੀ ਬਿਨ੍ਹਾਂ ਕਿਸੇ ਲੋਭ ਲਾਲਚ ਦੇ ਕ੍ਰਿਸ਼ਨ ਭਗਵਾਨ ਨਾਲ ਪਿਆਰ ਬਣਾਈ ਰੱਖਿਆ¢ ਇਸ ਦੋਸਤੀ ਦੇ ਬਦਲੇ ਬਦਲੇ ਭਗਵਾਨ ਕ੍ਰਿਸ਼ਨ ਨੇ ਉਨ੍ਹਾਂ ਨੂੰ ਜਿੱਥੇ ਦੁਨਿਆਵੀ ਖ਼ਜ਼ਾਨਾ ਦੇ ਕੇ ਮਾਲਾਮਾਲ ਕੀਤਾ ਤੇ ਰਹਿੰਦੀ ਦੁਨੀਆ ਤੱਕ ਸੁਦਾਮਾ ਤੇ ਕ੍ਰਿਸ਼ਨ ਦੀ ਮਿੱਤਰਤਾ ਦੀ ਮਿਸਾਲ ਕਾਇਮ ਕੀਤੀ¢ ਸਵਾਮੀ ਸੁਰੇਸ਼ ਮੁਨੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਭਗਵਾਨ ਕ੍ਰਿਸ਼ਨ ਸੰਦੇਸ਼ ਦਿੰਦੇ ਹਨ ਕਿ ਜੇਕਰ ਕੋਈ ਭਗਵਾਨ ਨਾਲ ਬਿਨਾਂ ਕਿਸੇ ਲਾਲਚ ਦੇ ਸਨੇਹ ਪਾਉਂਦਾ ਹੈ , ਤਾਂ ਭਗਵਾਨ ਉਸ ਨੂੰ ਕਦੇ ਵੀ ਨਹੀਂ ਭੁੱਲਦੇ, ਹਮੇਸ਼ਾ ਉਸ ਤੇ ਆਪਣੀ ਮਿਹਰ ਰੱਖਦੇ ਹਨ ਭੰਡਾਰਾ ਵਰਤਾਉਣ ਦੀ ਸੇਵਾ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ ਨੇ ਕੀਤੀ ¢ ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਕਥਾ ਆਯੋਜਕ ਸਰਪ੍ਰਸਤ ਉਦੈ ਰਾਮ ਬੰਗੀ, ਪ੍ਰਧਾਨ ਮੈਂਗਲ ਰਾਮ ਲੈਹਰੀ, ਸਟੇਜ ਸਕੱਤਰ ਅਸ਼ੋਕ ਸਿੰਗਲਾ, ਚਿਮਨ ਲਾਲ ਬਖਤੂ ਕੈਸ਼ੀਅਰ, ਅਰੁਣ ਕੁਮਾਰ ਕਾਦੀ ਚੱਠਾ, ਸੁਰਿੰਦਰ ਛਿੰਦਾ, ਰਾਮ ਬੰਗੀ, ਇੰਦਰ ਕੁਮਾਰ ਗੋਇਲ, ਅਸ਼ੋਕ ਕੁਮਾਰ ਬਸਾਤੀ, ਅਸ਼ੋਕ ਕੁਮਾਰ ਬੰਗੀ , ਸੁਰਿੰਦਰ ਕੁਮਾਰ ਲੈਹਰੀ, ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ, ਓਮ ਪ੍ਰਕਾਸ਼ ਦਾਦੂ ਸਾਬਕਾ ਐਸਡੀਓ ਪਾਵਰਕਾਮ, ਮਦਨ ਲਾਲ ਬਾਂਸਲ ਪ੍ਰਧਾਨ ਸ੍ਰੀ ਦੁਰਗਾ ਮੰਦਰ ਕਮੇਟੀ, ਸੂਰਜ ਮਹੇਸ਼ਵਰੀ, ਰੀਸੂ ਸਿੰਗਲਾ, ਗਿਆਨ ਚੰਦ ਗੋਇਲ ਪ੍ਰੋਪਰਟੀ ਸਲਾਹਕਾਰ, ਤਰਸੇਮ ਕੁਮਾਰ ਬਾਂਸਲ ਪ੍ਰਧਾਨ ਕਰਿਆਣਾ ਐਸੋ., ਤਰਸੇਮ ਚੰਦ ਗੋਇਲ ਸਾਬਕਾ ਪ੍ਰਧਾਨ ਕਰਿਆਨਾ ਐਸੋ. ਪੁਜਾਰੀ ਪੰਡਿਤ ਕੈਲਾਸ਼ ਚੰਦ ਕੌਸ਼ਿਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢

ਪਿਛਲੀ ਖ਼ਬਰ ਭੁੱਚੋ ਕਲਾਂ ਵਿਖੇ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ 'ਚ ਦਾਖਲ ਹੋਇਆ ਪਾਣੀ <br/> ਅਗਲੀ ਖ਼ਬਰ ਮੋਹਲੇਧਾਰ ਮੀਂਹ ਨਾਲ ਨਦੀਆਂ ਬਣੇ ਬਾਜ਼ਾਰ ਅਤੇ ਮੁਹੱਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।