ਰਾਮਾਂ ਮੰਡੀ, 31 ਅਗਸਤ (ਤਰਸੇਮ ਸਿੰਗਲਾ)- ਬੀਤੀ ਰਾਤ ਕਰੀਬ ਤਿੰਨ ਘੰਟੇ ਪਏ ਮੂਸਲਾਧਾਰ ਮੀਂਹ ਨਾਲ ਜਿੱਥੇ ਸਾਰਾ ਸ਼ਹਿਰ ਜਲਥਲ ਹੋ ਗਿਆ ਉਥੇ ਸੁਪਰ ਮਾਰਕੀਟ, ਕਮਾਲੂ ਰੋਡ ਬਾਜ਼ਾਰ, ਸ੍ਰੀ ਗਊਸ਼ਾਲਾ ਮਾਰਕੀਟ ਅਤੇ ਸ੍ਰੀ ਗੀਤਾ ਭਵਨ ਵਾਲੀ ਗਲੀ ਪਾਣੀ ਭਰਣ ਨਾਲ ਨਦੀਆਂ ਦੇ ਰੂਪ ਵਿਚ ਬਦਲ ਗਏ¢ ਸ੍ਰੀ ਗੀਤਾ ਭਵਨ ਵਿਖੇ ਆਯੋਜਿਤ ਧਾਰਮਿਕ ਸਮਾਗਮ ਵਿਚ ਅੱਜ ਭਗਤਾਂ ਨੂੰ ਪਹੁੰਚਣ ਲਈ ਪਾਣੀ ਵਿਚ ਦੀ ਲੰਘ ਕੇ ਜਾਣਾ ਪਿਆ¢ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਪੰਜਾਬ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਮੀਂਹ ਜ਼ਿਆਦਾ ਪੈਣ ਕਾਰਨ ਖੇਤਾਂ ਵਿਚ ਤਿਆਰ ਖੜੀ ਨਰਮੇਂ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ¢