23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੇਅਰਮੈਨ ਮਲੂਕਾ ਵਲੋਂ ਸਰਕਾਰ ਨੂੰ ਬੀਬੀਆਂ ਨੂੰ ਦੇਣ ਵਾਲਾ ਹਜ਼ਾਰ ਰੁਪਏ ਹੜ੍ਹ ਪੀੜਤਾਂ ਨੂੰ ਦੇਣ ਦੀ ਅਪੀਲ <br/>

ਅਜੀਤ ਡੈਸਕ 01-09-2025
ਭਗਤਾ ਭਾਈਕਾ, 31 ਅਗਸਤ (ਸੁਖਪਾਲ ਸਿੰਘ ਸੋਨੀ)- ਨਾਮਵਰ ਵਿੱਦਿਅਕ ਸੰਸਥਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਮਲੂਕਾ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਸਰਕਾਰ ਵਲੋਂ ਬੀਬੀਆਂ ਨੂੰ ਦਿੱਤਾ ਜਾਣ ਵਾਲਾ ਇਕ ਇਕ ਹਜਾਰ ਰੁਪਏ ਹੁਣ ਹੜ੍ਹ ਪੀੜਤਾਂ ਨੂੰ ਦੇਣ ਦੀ ਅਪੀਲ ਕੀਤੀ ਹੈ¢ ਚੇਅਰਮੈਨ ਮਲੂਕਾ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਘਰਾਂ, ਪਸ਼ੂਆਂ ਤੇ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ¢ ਉਨ੍ਹਾਂ ਲੋਕਾਂ ਦੀਆਂ ਆਉਣ ਵਾਲੀਆਂ ਦੋ ਫ਼ਸਲਾਂ ਨਹੀਂ ਹੋਣਗੀਆਂ ¢ ਇਸ ਲਈ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਬੀਬੀਆਂ ਵਾਲਾ ਤੇ ਇਕ ਲੱਖਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਚਾਹੀਦੀ ਹੈ ¢ ਮਲੂਕਾ ਨੇ ਹੜ੍ਹਾਂ ਬਾਰੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ¢ ਪਿਛਲੇ ਦਿਨੀਂ ਆਏ ਤੇਜ਼ ਮੀਂਹ ਨੇ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ¢ ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਗ਼ਰੀਬ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਤੇ ਸਰਕਾਰ ਵਲੋਂ ਪਾਣੀ ਨਾਲ ਪ੍ਰਭਾਵਿਤ ਲੋਕਾਂ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ ¢ ਚੇਅਰਮੈਨ ਮਲੂਕਾ ਨੇ ਸਰਕਾਰ ਮੀਂਹ ਕਾਰਨ ਘਰਾਂ ਦੀਆਂ ਛੱਤਾਂ ਡਿੱਗਣ ਵਾਲਿਆਂ ਨੂੰ 50,000 ਹਜ਼ਾਰ ਦਾ ਮੁਆਵਜ਼ਾ ਰਾਸ਼ੀ ਵੀ ਦੇਣ ਦੀ ਮੰਗ ਕੀਤੀ |


ਪਿਛਲੀ ਖ਼ਬਰ ਮੋਹਲੇਧਾਰ ਮੀਂਹ ਨਾਲ ਨਦੀਆਂ ਬਣੇ ਬਾਜ਼ਾਰ ਅਤੇ ਮੁਹੱਲੇ <br/> ਅਗਲੀ ਖ਼ਬਰ ਗੁ: ਸ਼ਹੀਦ ਭਾਈ ਮਤੀ ਦਾਸ ਦੀਆਂ ਸੰਗਤਾਂ ਬੱਸਾਂ ਰਾਹੀਂ ਧਾਰਮਿਕ ਯਾਤਰਾ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।