23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੇਵਾ ਮੁਕਤੀ 'ਤੇ ਵਿਸ਼ੇਸ਼ ਪਿ੍ੰਸੀਪਲ ਗੁਰਦੀਪ ਸਿੰਘ ਗਿੱਲ <br/>

ਅਜੀਤ ਡੈਸਕ 01-09-2025
ਨਥਾਣਾ- ਰਾਜਸਥਾਨ ਸੂਬੇ ਦੀ ਤਹਿਸੀਲ ਕਰਨਪੁਰ ਨਾਲ ਸੰਬੰਧਿਤ ਪਿੰਡ 31 ਐਚ ਵਿਖੇ ਪਿਤਾ ਰਣਜੀਤ ਸਿੰਘ ਗਿੱਲ ਦੇ ਘਰ ਸੰਨ 1967 ਨੂੰ ਜਨਮੇ ਗੁਰਦੀਪ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਅਤੇ ਗਿਆਨ ਜੋਤੀ ਕਾਲਜ ਕਰਨਪੁਰ ਤੋਂ ਕਾਮਰਸ ਦੀ ਮਾਸਟਰ ਡਿਗਰੀ ਕਰਨ ਉਪਰੰਤ ਸੰਨ 1996 'ਚ ਸਕੂਲ ਸਿੱਖਿਆ ਵਿਭਾਗ 'ਚ ਬਤÏਰ ਲੈਕਚਰਾਰ ਭਰਤੀ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆ ਵਿਖੇ ਸਰਕਾਰੀ ਨÏਕਰੀ ਦੀ ਸ਼ੁਰੂਆਤ ਕੀਤੀ ¢ ਉਸ ਤੋਂ ਬਾਅਦ ਉਨ੍ਹਾਂ ਪਿੰਡ ਭਾਈਰੂਪਾ, ਰਾਮਪੁਰਾ, ਨਰੂਆਣਾ ਅਤੇ ਪਰਸ ਰਾਮ ਨਗਰ ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਨਦੇਹੀ ਨਾਲ ਵਿੱਦਿਅਕ ਸੇਵਾਵਾਂ ਨਿਭਾਈਆਂ ¢ ਸਾਲ 2004 ਤੋਂ ਲੈ ਕੇ 2016 ਤੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵਿਖੇ ਬਲਾਕ ਕੁਆਰਡੀਨੇਟਰ ਸਰਬ ਸਿੱਖਿਆ ਅਭਿਆਨ ਅਤੇ ਕੁਆਰਡੀਨੇਟਰ ਰਮਸਾ ਵਜੋਂ ਡਿਊਟੀ ਨਿਭਾਈ ¢ ਆਪ ਸਾਲ 2018 'ਚ ਪਦਉਨਤ ਹੋ ਕੇ ਪਿ੍ੰਸੀਪਲ ਬਣੇ¢ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਗਿੱਲ ਅਤੇ ਜੀਦਾ ਵਿਖੇ ਬਤÏਰ ਪਿ੍ੰਸੀਪਲ ਵਿੱਦਿਅਕ ਪ੍ਰਬੰਧਾਂ ਦੀ ਸੁਚੱਜੀ ਅਗਵਾਈ ਕੀਤੀ¢ ਪਿ੍ੰਸੀਪਲ ਗਿੱਲ ਹੋਰਾਂ ਨੇ ਜਿੱਥੇ ਸਕੂਲ ਪ੍ਰਬੰਧਾਂ ਅਤੇ ਵਿਦਿਆਰਥੀਆਂ ਨੂੰ ਵਿਦਿਆ ਪ੍ਰਾਪਤ ਕਰਵਾਉਣ ਵਿੱਚ ਹਮੇਸ਼ਾ ਚੰਗਾ ਨਾਮਣਾ ਖੱਟਿਆ, ਉੱਥੇ ਹਰ ਸਕੂਲ ਵਿੱਚ ਸਮੂਹ ਸਟਾਫ਼ ਨਾਲ ਪਰਿਵਾਰਿਕ ਸਾਂਝ ਬਣਾਈ ਬਣਾ ਕੇ ਰੱਖੀ¢ ਗੁਰਦੀਪ ਸਿੰਘ ਗਿੱਲ ਅੱਜ ਸਕੂਲ ਸਿੱਖਿਆ ਵਿਭਾਗ ਵਿੱਚ 25 ਸਾਲ 5 ਮਹੀਨੇ ਦੀ ਬੇਦਾਗ਼ ਸੇਵਾ ਨਿਭਾ ਕੇ ਜਥੇਦਾਰ ਜੰਗੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ ਤੋਂ ਸੇਵਾਮੁਕਤ ਹੋ ਰਹੇ ਹਨ¢
- ਗੁਰਦਰਸ਼ਨ ਲੁਧੜ


ਪਿਛਲੀ ਖ਼ਬਰ ਭਾਰਤ 'ਚ ਜੁਆਇੰਟ ਰਿਪਲੇਸਮੈਂਟ ਸਰਜਰੀ ਦੀ ਗਿਣਤੀ ਵਧ ਰਹੀ- ਡਾ. ਸ਼ਰਦ ਚੌਧਰੀ <br/> ਅਗਲੀ ਖ਼ਬਰ ਦੋਸਤਾਂ ਦੀ ਯਾਦ 'ਚ ਲਗਵਾਇਆ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।