24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵੈਲਸ਼ ਐਜੂਕੇਸ਼ਨ, ਗਾਰਡਨ ਸਿਟੀ, ਦੀਪ ਸਿੱਧੂ ਤੇ ਜਰਮਨ ਕਲੱਬ ਦੀਆਂ ਟੀਮਾਂ ਸੈਮੀਫਾਈਨਲ 'ਚ <br/>

ਅਜੀਤ ਡੈਸਕ 01-09-2025
ਬਠਿੰਡਾ, 31 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- ਵੈਲਸ਼ ਐਜੂਕੇਸ਼ਨ, ਗਾਰਡਨ ਸਿਟੀ, ਦੀਪ ਸਿੱਧੂ ਕਲੱਬ ਬਠਿੰਡਾ ਅਤੇ ਗੁਰੂ ਤੇਗ ਬਹਾਦਰ ਕਲੱਬ ਜਰਮਨ ਦੀਆਂ ਟੀਮਾਂ 'ਡੀ.ਏ.ਵੀ. ਬਠਿੰਡਾ ਕਬੱਡੀ ਲੀਗ', ਸੀਜ਼ਨ-2 ਦੇ ਸੈਮੀਫਾਈਨਲ 'ਚ ਪੁੱਜ ਗਈਆਂ ਹਨ | ਇੱਥੇ ਡੀ.ਏ.ਵੀ. ਕਾਲਜ ਦੇ ਖੇਡ ਮੈਦਾਨ ਵਿਚ 'ਬਠਿੰਡਾ ਕਬੱਡੀ ਲੀਗ' ਦੇ ਸੱਤਵੇਂ ਪੜਾਅ ਤਹਿਤ ਹੋਏ ਮੈਚਾਂ ਦੀ ਸ਼ੁਰੂਆਤ ਡਾ. ਕੇ.ਕੇ. ਨੌਹਰੀਆਂ, ਪਿ੍ੰ. ਰਾਜੀਵ ਸ਼ਰਮਾ, ਮੈਡਮ ਸਤੀਸ਼ ਗਰੋਵਰ ਰਜਿਸਟਰਾਰ ਤੇ ਪ੍ਰੋ. ਕੁਲਦੀਪ ਸਿੰਘ ਆਦਿ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤੀ | ਜਦਕਿ ਵੈਲਸ਼ ਐਜੂਕੇਸ਼ਨ ਦੇ ਐਮ.ਡੀ. ਰਾਮ ਸ਼ਰਮਾ, ਹਰਫੂਲ ਸਿੰਘ ਫੂਲਾ ਖਿਓਵਾਲੀ, ਗੁਰਦਾਸ ਸਿੰਘ ਖਿਓਵਾਲੀ, ਗੁਰਚਰਨ ਸਿੰਘ ਬਰਾੜ ਜੰਡਾਂਵਾਲਾ, ਭੁਪਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਰਾਜੂ ਮਾਨ, ਹਰਵਿੰਦਰ ਸ਼ਰਮਾ ਗੰਜੂ, ਗੁਰਸੇਵਕ ਸਿੰਘ ਮਾਨ, ਡਾ. ਜੱਸੂ ਸਿਵੀਆਂ, ਗੁਰਸਾਹਿਬ ਸਿੰਘ ਸਿਵੀਆਂ, ਨਛੱਤਰ ਸਿੰਘ ਸਰਪੰਚ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜੇ | ਇਸ ਮੌਕੇ ਕਬੱਡੀ ਕੋਚ ਪ੍ਰੋ. ਮਦਨ ਲਾਲ, ਰਘਬੀਰ ਸਿੰਘ ਮਾਨ, ਜੋਗਿੰਦਰ ਸਿੰਘ ਬਰਾੜ, ਪ੍ਰੋ. ਨਿਰਮਲ ਸਿੰਘ, ਸੁਖਮੰਦਰ ਖਾਨ ਕੋਟਫੱਤਾ, ਮਨਿੰਦਰ ਘੈਂਟ, ਸੁਖਦੇਵ ਘੋੜਾ ਵਿਰਕ ਕਲਾਂ, ਗਰੀਤਾ ਤੁੰਗਵਾਲੀ, ਹਰਪਾਲ ਸਿੰਘ ਮਾਨ, ਤਾਰੀ ਕਾਲੋਕੇ, ਸੁਖਜਿੰਦਰ ਸਿੰਘ ਢਿੱਲੋਂ, ਬਿੰਦਰੂ ਕੋਟਫੱਤਾ ਤੇ ਜਗਜੀਤ ਸਿੰਘ ਦੰਦੀਵਾਲ ਵੀ ਮੌਜੂਦ ਰਹੇ | ਪਹਿਲੇ ਮੈਚ ਵਿਚ ਗਾਰਡਨ ਸਿਟੀ ਕਲੱਬ ਬਠਿੰਡਾ ਨੇ ਡੀ-9 ਅਲਕਾਲਾਈਨ ਕਲੱਬ ਨੂੰ 45-25 ਅੰਕਾਂ ਨਾਲ ਹਰਾ ਕੇ ਛੇਵੀਂ ਜਿੱਤ ਦਰਜ ਕੀਤੀ | ਜਦਕਿ ਗੁਰੂ ਤੇਗ ਬਹਾਦਰ ਕਲੱਬ ਜਰਮਨ ਨੇ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਨੂੰ 38-24 ਨਾਲ ਹਰਾਇਆ | ਇਸੇ ਤਰ੍ਹਾਂ ਵੈਲਸ਼ ਐਜੂਕੇਸ਼ਨ ਕਲੱਬ ਬਠਿੰਡਾ ਨੇ ਐਨਐਚ-7 ਫ਼ੈਕਟਰੀ ਆਊਟਲੈੱਟ ਕਲੱਬ ਭੁੱਚੋ ਮੰਡੀ ਨੂੰ 45-30 ਨਾਲ ਮਾਤ ਦੇ ਕੇ ਲੀਗ ਦੌਰ ਵਿਚ ਅਜੇਤੂ ਰਹਿੰਦਿਆਂ 'ਪੁਆਇੰਟ ਟੇਬਲ' 'ਚ ਪਹਿਲੇ ਸਥਾਨ 'ਤੇ ਪੁੱਜੀ ਹੈ | ਡੀਏਵੀ ਕਲੱਬ ਬਠਿੰਡਾ ਨੇ ਅਰਜਨ ਇਨਕਲੇਵ ਕਲੱਬ ਬਠਿੰਡਾ ਨੂੰ 42-34 ਅੰਕਾਂ ਨਾਲ ਹਰਾ ਕੇ ਜਿੱਤ ਨਾਲ ਲੀਗ ਦੌਰ ਦੀ ਸਮਾਪਤੀ ਕੀਤੀ | ਇਸ ਤੋਂ ਇਲਾਵਾ 70 ਕਿੱਲੋ ਭਾਰ ਵਿਚ ਬਾਂਡੀ ਮੈਡੀਕਲ ਕਲੱਬ ਬਠਿੰਡਾ ਨੇ ਜੋਗਿੰਦਰ ਕਲੱਬ ਤੁੰਗਵਾਲੀ ਨੂੰ 28-27 ਅੰਕਾਂ ਨਾਲ ਹਰਾਇਆ | ਮੈਚਾਂ ਦੌਰਾਨ ਕਬੱਡੀ ਕੁਮੈਂਟੇਟਰ ਦੀਪੂ ਅਮਰਗੜ੍ਹ, ਕੰਤੀ ਤਾਜੋਕੇ, ਦੀਪ ਨਥੇਹਾ ਤੇ ਗੱਗੂ ਗਿੱਦੜ ਨੇ ਆਪਣੇ ਬੋਲਾਂ ਨਾਲ ਮਾਈਕ 'ਤੇ ਕਬੱਡੀਆਂ ਪਾਈਆਂ | ਜਦਕਿ ਮੈਚਾਂ ਨੂੰ ਨੇਪਰੇ ਚਾੜ੍ਹਨ ਲਈ ਜਸਵਿੰਦਰ ਪੱਕਾ, ਹਰਪ੍ਰੀਤ ਪੱਕਾ, ਜਸਵੀਰ ਸੇਖੂ, ਲਾਲਾ ਤੁੰਗਵਾਲੀ, ਵਕੀਲਾ ਤੁੰਗਵਾਲੀ, ਹਰਬਚਨ ਜਲਾਲ, ਸੇਵਕ ਢੱਡੇ, ਬਲਤੇਜ ਭੁੱਚੋ, ਪੀਤਾ ਕੋਟਸ਼ਮੀਰ, ਰੌਕੀ ਬਾਂਸਲ ਕੋਟ ਫੱਤਾ ਅਤੇ ਹਰਜੀਤ ਆਕਲੀਆ ਖ਼ੁਰਦ ਨੇ ਵਿਸ਼ੇਸ਼ ਸਹਿਯੋਗ ਕੀਤਾ |

ਪਿਛਲੀ ਖ਼ਬਰ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਹੜ੍ਹ ਪੀੜਤਾਂ ਲਈ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ <br/> ਅਗਲੀ ਖ਼ਬਰ ਆਪ ਸਰਕਾਰ ਦੀਆਂ ਨਾਕਾਮੀਆਂ ਦਾ ਸਿੱਟਾ ਭੁਗਤ ਰਹੇ ਪੰਜਾਬੀ- ਹਰਸਿਮਰਤ ਕੌਰ ਬਾਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।