24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਆਪ ਸਰਕਾਰ ਦੀਆਂ ਨਾਕਾਮੀਆਂ ਦਾ ਸਿੱਟਾ ਭੁਗਤ ਰਹੇ ਪੰਜਾਬੀ- ਹਰਸਿਮਰਤ ਕੌਰ ਬਾਦਲ <br/>

ਅਜੀਤ ਡੈਸਕ 01-09-2025
ਬੁਢਲਾਡਾ, 31 ਅਗਸਤ (ਸੁਨੀਲ ਮਨਚੰਦਾ)- ਰਾਜ ਦੀ ਆਪ ਸਰਕਾਰ ਦੀਆਂ ਨਾਕਾਮੀਆਂ ਦਾ ਸਿੱਟਾ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਇਹ ਦੋਸ਼ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਨੇ ਨੇੜਲੇ ਪਿੰਡ ਦਾਤੇਵਾਸ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਉਪਰੰਤ ਗੈਰ ਰਸਮੀ ਗੱਲਬਾਤ ਕਰਦਿਆਂ ਲਗਾਇਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਹੜ੍ਹਾਂ ਦੇ ਮੱਦੇਨਜ਼ਰ ਪਹਿਲਾਂ ਹੀ ਪ੍ਰਬੰਧ ਕਰ ਲਏ ਜਾਂਦੇ ਪਰ ਅਜਿਹਾ ਨਹੀਂ ਹੋਇਆ | ਬੀਬੀ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਦੀ ਪਹਿਰੇਦਾਰੀ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ | ਉਨ੍ਹਾਂ ਹੜ੍ਹ ਪੀੜਤ ਲੋਕਾਂ ਦੇ ਦੁਖੜੇ ਸੁਣਨ ਉਪਰੰਤ ਹਰ ਸਹਾਇਤਾ ਕਰਨ ਦਾ ਭਰੋਸਾ ਦਿੱਤਾ | ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਪਰ ਮੁੱਖ ਮੰਤਰੀ ਹਾਸੋਹੀਣੀਆਂ ਗੱਲਾਂ ਕਰ ਰਹੇ ਹਨ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਰ ਦੂਜੇ ਦਿਨ ਪੰਜਾਬ ਆਉਂਦੇ ਸਨ ਪਰ ਹੜ੍ਹ ਆਉਣ ਉਪਰੰਤ ਉਨ੍ਹਾਂ ਹਮਦਰਦੀ ਵਾਲਾ ਬਿਆਨ ਤੱਕ ਨਹੀਂ ਦਿੱਤਾ | ਉਨ੍ਹਾਂ ਮੰਗ ਉਠਾਈ ਕਿ ਮੁੱਖ ਮੰਤਰੀ ਗਿਰਦਾਵਰੀ ਤੋਂ ਪਹਿਲਾਂ ਪ੍ਰਤੀ ਏਕੜ 20 ਹਜ਼ਾਰ ਰੁਪਏ ਕਿਸਾਨਾਂ ਨੂੰ ਅਤੇ ਕੁਝ ਮੁਆਵਜ਼ਾ ਮਜ਼ਦੂਰਾਂ ਦੇਣ ਦਾ ਵਾਅਦਾ ਪੂਰਾ ਕਰਨ | ਇਸ ਮੋਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਬਲਵੀਰ ਸਿੰਘ ਬੀਰੋਕੇ, ਹਰਮੇਲ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਗੁਰਦੀਪ ਸਿੰਘ ਟੋਡਰਪੁਰ, ਸੁਖਨੈਬ ਸਿੰਘ ਦਾਤੇਵਾਸ, ਰਮੇਸ਼ ਸਿੰਘ, ਮਹਿੰਦਰ ਸਿੰਘ, ਸਰਦੂਲ ਸਿੰਘ, ਜਸਵੰਤ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੈਲਸ਼ ਐਜੂਕੇਸ਼ਨ, ਗਾਰਡਨ ਸਿਟੀ, ਦੀਪ ਸਿੱਧੂ ਤੇ ਜਰਮਨ ਕਲੱਬ ਦੀਆਂ ਟੀਮਾਂ ਸੈਮੀਫਾਈਨਲ 'ਚ <br/> ਅਗਲੀ ਖ਼ਬਰ ਘੱਗਰ ਦਰਿਆ 'ਤੇ 24 ਘੰਟੇ ਨਜ਼ਰਸਾਨੀ ਕੀਤੀ ਜਾ ਰਹੀ- ਵਿਧਾਇਕ ਬਣਾਂਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।