24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗਮਾਡਾ ਦਫਤਰ ਵਿਖੇ ਈਡੀ ਦੀ ਰੇਡ ਹੋਈ ਸਮਾਪਤ

ਐਸ. ਏ. ਐਸ. ਨਗਰ, (ਤਰਵਿੰਦਰ ਸਿੰਘ ਬੈਨੀਪਾਲ/ਕਪਿਲ ਵਧਵਾ) 24 ਸਤੰਬਰ (ਕਪਿਲ ਵਧਵਾ)- ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿਚ ਈ.ਡੀ. ਦੀ ਛਾਪੇਮਾਰੀ ਖ਼ਤਮ ਹੋ ਗਈ ਹੈ।

ਅਜੀਤ ਡੈਸਕ 24-09-2026

ਐਸ. ਏ. ਐਸ. ਨਗਰ, (ਤਰਵਿੰਦਰ ਸਿੰਘ ਬੈਨੀਪਾਲ/ਕਪਿਲ ਵਧਵਾ) 24 ਸਤੰਬਰ (ਕਪਿਲ ਵਧਵਾ)- ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿਚ ਈ.ਡੀ. ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਕਰੀਬ 48 ਘੰਟਿਆਂ ਬਾਅਦ ਟੀਮਾਂ 5 ਤੋਂ 6 ਗੱਡੀਆਂ ਵਿਚ ਸਵਾਰ ਹੋ ਕੇ ਮੁਹਾਲੀ ਸਥਿਤ ਗਮਾਡਾ ਦੇ ਹੈੱਡਕੁਆਰਟਰ ਤੋਂ ਰਵਾਨਾ ਹੋ ਗਈਆਂ। ਟੀਮਾਂ ਆਪਣੇ ਨਾਲ ਕਈ ਮਹੱਤਵਪੂਰਨ ਦਸਤਾਵੇਜ਼ ਲੈ ਗਈਆਂ ਹਨ। ਹਾਲਾਂਕਿ ਇਸ ਛਾਪੇਮਾਰੀ ਦੌਰਾਨ ਟੀਮ ਨੂੰ ਹੁਣ ਤੱਕ ਕੀ-ਕੀ ਬਰਾਮਦ ਹੋਇਆ ਹੈ, ਇਸ ਬਾਰੇ ਈ.ਡੀ. ਅਧਿਕਾਰੀਆਂ ਵਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਦਕਿ ਏਜੰਸੀ ਦੇ ਸਰੋਤਾਂ ਅਨੁਸਾਰ ਪੰਜਾਬ ਦੇ ਇਕ ਆਈ.ਏ.ਐਸ. ਅਧਿਕਾਰੀ ਦੇ ਘਰੋਂ ਕਰੀਬ ਢਾਈ ਕਰੋੜ ਰੁਪਏ ਦੀ ਨਕਦੀ, ਸਵਾ ਕਿੱਲੋ ਸੋਨਾ-ਚਾਂਦੀ ਅਤੇ ਜ਼ਮੀਨ ਦੇ ਕੁਝ ਦਸਤਾਵੇਜ਼ ਬਰਾਮਦ ਹੋਏ ਹਨ। ਈ.ਡੀ. ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਕਈ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਉਦੋਂ ਤੋਂ ਟੀਮ ਦੀ ਕਾਰਵਾਈ ਲਗਾਤਾਰ ਜਾਰੀ ਸੀ। ਈ.ਡੀ. ਨੇ ਬੁੱਧਵਾਰ ਨੂੰ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਾਣਜੇ ਦੇ ਘਰ ਲੁਧਿਆਣਾ ਵਿਖੇ ਵੀ ਛਾਪਾ ਮਾਰਿਆ ਸੀ। ਇਸ ਤੋਂ ਇਲਾਵਾ, ਰਾਤ ਵੇਲੇ ਟੀਮ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਚੰਡੀਗੜ੍ਹ ਦੇ ਸੈਕਟਰ 39 ਸਥਿਤ ਘਰ ਵੀ ਪਹੁੰਚੀ। ਇਸ ਤੋਂ ਬਾਅਦ ਦੇਰ ਰਾਤ ਪੰਜਾਬ ਸਰਕਾਰ ਹਾਈ ਕੋਰਟ ਪਹੁੰਚ ਗਈ ਹੈ।

ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਤੀਜੀ ਵਾਰ ਮਿਲੀ ਧਮਕੀ ਭਰੀ ਮੇਲ ਅਗਲੀ ਖ਼ਬਰ ਪੰਜ ਸਿੱਖ ਜਥੇਬੰਦੀਆਂ ਦੇ 51 ਮੈਂਬਰੀ ਜਥੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੇ ਘਰ ਦਾ ਘਿਰਾਓ ਕਰਕੇ ਕੀਤੀ ਅਸਤੀਫ਼ੇ...