26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੜਕਾਂ 'ਤੇ ਪੈਚ ਵਰਕ ਮਗਰੋਂ ਕੀਤਾ, ਟੋਏ ਪਹਿਲਾਂ ਪੈ ਗਏ <br/>

ਅਜੀਤ ਡੈਸਕ 01-09-2025

ਮਾਨਸਾ, 31 ਅਗਸਤ (ਸ.ਰਿ)- ਸਥਾਨਕ ਸ਼ਹਿਰ 'ਚ ਕਚਹਿਰੀ ਰੋਡ ਅਤੇ ਬੱਸ ਸਟੈਂਡ ਤੋਂ ਤਿੰਨਕੋਨੀ ਸੜਕ 'ਤੇ ਪੈਚ ਵਰਕ ਮਗਰੋਂ ਕੀਤਾ ਗਿਆ ਜਦਕਿ ਟੁੱਟ ਪਹਿਲਾਂ ਗਿਆ | ਦੱਸਣਯੋਗ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਜੋੜ ਨੂੰ ਮਿਲਾਉਣ ਵਾਲੀਆਂ ਟੁੱਟ ਚੁੱਕੀਆਂ ਥਾਵਾਂ ਦਾ ਲੱਖਾਂ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ | ਇਸੇ ਮਹੀਨੇ ਸਬੰਧਿਤ ਠੇਕੇਦਾਰ ਵਲੋਂ ਪੈਚ ਵਰਕ ਦਾ ਕੰਮ ਸ਼ੁਰੂ ਕਰਕੇ ਕੁਝ ਸੜਕਾਂ 'ਤੇ ਮੁਕੰਮਲ ਕਰ ਲਿਆ ਹੈ | ਹਾਲੇ ਕਾਫ਼ੀ ਕੰਮ ਅਧੂਰਾ ਹੈ ਅਤੇ ਬਿੱਲ ਵੀ ਪਾਸ ਹੋਣੇ ਹਨ ਪਰ ਇਹ ਕੀਤਾ ਕੰਮ ਪਹਿਲਾਂ ਹੀ ਟੁੱਟ ਗਿਆ ਹੈ | ਜਿੱਥੇ ਵੀ ਸੜਕ ਦੀ ਮੁਰੰਮਤ ਕੀਤੀ ਗਈ ਸੀ ਉੱਥੇ ਮੁੜ ਟੋਏ ਪੈ ਚੁੱਕੇ ਹਨ | ਇਸ ਗੱਲ ਦੀ ਸ਼ਹਿਰੀਆਂ 'ਚ ਪੂਰੀ ਚਰਚਾ ਹੈ | ਲੋਕਾਂ ਦਾ ਦੋਸ਼ ਹੈ ਕਿ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਕੀਤੇ ਕੰਮ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਉਣ 'ਤੇ ਠੇਕੇਦਾਰ ਨੂੰ ਜੁਰਮਾਨਾ ਕਰਨ ਦੇ ਨਾਲ ਹੀ ਮੁਰੰਮਤ ਵਾਲਾ ਕੰਮ ਦੁਬਾਰਾ ਕਰਵਾਇਆ ਜਾਵੇ | ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ 'ਚ ਆ ਗਿਆ ਹੈ ਅਤੇ ਇਸ ਮੁੱਦੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਮਾਨਸਾ 'ਚ ਰਾਮ ਲੀਲ੍ਹਾ ਦਾ ਮੰਚਨ 20 ਤੋਂ ਅਗਲੀ ਖ਼ਬਰ ਕੂਲਰ-ਪੱਖੇ ਸਨਅਤ 'ਤੇ ਏ.ਸੀ. ਜੀ.ਐਸ.ਟੀ. ਤਜਵੀਜ਼ ਦਾ ਦਬਾਅ, ਸੰਕਟ ਦਾ ਪਰਛਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।