26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੂਲਰ-ਪੱਖੇ ਸਨਅਤ 'ਤੇ ਏ.ਸੀ. ਜੀ.ਐਸ.ਟੀ. ਤਜਵੀਜ਼ ਦਾ ਦਬਾਅ, ਸੰਕਟ ਦਾ ਪਰਛਾਵਾਂ

ਅਜੀਤ ਡੈਸਕ 01-09-2025
ਡੱਬਵਾਲੀ, 31 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰ ਸਰਕਾਰ ਵਲੋਂ ਏਅਰ ਕੰਡੀਸ਼ਨਰ 'ਤੇ ਜੀਐੱਸਟੀ 28 ਤੋਂ ਘਟਾ ਕੇ 18 ਫ਼ੀਸਦੀ ਕਰਨ ਤਜਵੀਜ਼ ਕਰਕੇ ਪੱਖਾ ਤੇ ਕੂਲਰ ਸਨਅਤ ਮਾਨਸਿਕ ਦਬਾਅ ਵਿਚ ਹੈ | ਇਸ ਫ਼ੈਸਲੇ ਦੇ ਲਾਗੂ ਹੋਣ 'ਤੇ ਇਸ ਸਨਅਤ ਨੂੰ ਉਸਦੇ ਵਜੂਦ ਉੱਪਰ ਗੰਭੀਰ ਸੰਕਟ ਜੂਝਦਾ ਵਿਖਾਈ ਦੇ ਰਿਹਾ ਹੈ | ਨਾਰਦਰਨ ਕੂਲਰਜ਼ ਐਂਡ ਫੈਨ ਮੈਨੂਫੈਕਚਰਰਜ਼ ਐਸੋਸੀਏਸ਼ਨ ਹਰਿਆਣਾ ਦਾ ਕਹਿਣਾ ਹੈ ਕਿ ਪੱਖੇ ਅਤੇ ਕੂਲਰਾਂ ਦੀ ਵੱਧ ਵਰਤੋਂ ਵਾਤਾਵਰਣ ਦੇ ਹਿੱਤ ਵਿਚ ਹੈ ਅਤੇ ਇਸ ਸਨਅਤ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਈ ਰੱਖਣਾ ਵਾਤਾਵਰਣ ਲਈ ਜ਼ਰੂਰੀ ਹੈ | ਇਸ ਸਨਅਤ ਦੇ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਅਤੇ ਆਰਥਿਕਤਾ ਜੁੜੀ ਹੋਈ ਹੈ | ਡੱਬਵਾਲੀ ਤੋਂ ਇੱਕ ਵਫ਼ਦ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ | ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਸਰਪ੍ਰਸਤ ਦੇਵ ਕੁਮਾਰ ਸ਼ਰਮਾ (ਚੇਅਰਮੈਨ, ਹਰਿਆਣਾ ਬੀਜ ਵਿਕਾਸ ਨਿਗਮ) ਵਲੋਂ ਕੀਤੀ ਗਈ | ਵਫ਼ਦ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਗਰਗ ਲੱਕੀ, ਲਲਿਤ ਬਾਂਸਲ, ਦੀਪਕ ਬਾਂਸਲ, ਸਾਹਿਲ ਪਾਹੂਜਾ, ਵਿਕਰਮਜੀਤ ਸਿੰਘ, ਕਪਿਲ ਕੁਮਾਰ ਅਤੇ ਰਾਜਕੁਮਾਰ ਵੀ ਮੌਜੂਦ ਸਨ | ਵਫ਼ਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਗ਼ਰੀਬਾਂ ਦੀਆਂ ਜ਼ਰੂਰੀ ਵਸਤਾਂ ਵਿਚ ਸ਼ਾਮਲ ਕੂਲਰ ਅਤੇ ਪੱਖਿਆਂ 'ਤੇ 18 ਫ਼ੀਸਦੀ ਜੀਐੱਸਟੀ ਨੂੰ ਘਟਾ ਕੇ 5 ਫ਼ੀਸਦੀ ਕੀਤਾ ਜਾਵੇ | ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੂਲਰ ਅਤੇ ਪੱਖੇ ਵਾਤਾਵਰਣ ਅਤੇ ਸਿਹਤ ਲਈ ਸੁਰੱਖਿਅਤ ਹਨ ਅਤੇ ਗਰੀਬ ਤਬਕੇ ਅਤੇ ਮੱਧ ਵਰਗੀ ਜੀਵਨ ਲਈ ਕਿਫ਼ਾਇਤੀ ਹਨ, ਜਦਕਿ ਏਸੀ ਦੀ ਖ਼ਰੀਦ ਵਰਤੋਂ ਮਹਿੰਗੀ ਅਤੇ ਉੱਚ ਵਰਗ ਲਈ ਹੈ | ਮੁੱਖ ਮੰਤਰੀ ਨੇ ਵਫ਼ਦ ਦੀ ਮੰਗ ਨੂੰ ਜੀਐੱਸਟੀ ਕਾਊਾਸਲ ਵਿਚ ਚੁੱਕਣ ਸਬੰਧੀ ਹਾਂ-ਪੱਖੀ ਕੋਸ਼ਿਸ਼ਾਂ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਸੜਕਾਂ 'ਤੇ ਪੈਚ ਵਰਕ ਮਗਰੋਂ ਕੀਤਾ, ਟੋਏ ਪਹਿਲਾਂ ਪੈ ਗਏ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦਾ ਦੌਰਾ ਸਿਰਫ ਇਕ ਰਸਮੀ ਕਾਰਵਾਈ ਹੈ-ਐਡਵੋਕੇਟ ਨੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।