21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

6 ਗ੍ਰਾਮ ਹੈਰੋਇਨ (ਚਿੱਟੇ) ਸਮੇਤ ਤਸਕਰ ਕਾਬੂ ਮਾਮਲਾ ਦਰਜ

ਅਜੀਤ ਡੈਸਕ 01-06-2025
ਸੰਗਤ ਮੰਡੀ, 31 ਮਈ (ਸੁਖਤੇਜ ਧਾਲੀਵਾਲ)-ਥਾਣਾ ਨੰਦਗੜ੍ਹ ਦੀ ਪੁਲਿਸ ਵਲੋਂ ਇਕ ਨਸ਼ਾ ਤਸਕਰ ਨੂੰ 6 ਗ੍ਰਾਮ ਹੈਰੋਇਨ (ਚਿੱਟੇ) ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਗਸ਼ਤ ਕੀਤੀ ਜਾ ਰਹੀ ਸੀ | ਜਦੋਂ ਉਹ ਪਿੰਡ ਬਾਜਕ ਪੁੱਜੇ ਤਾਂ ਇਕ ਵਿਅਕਤੀ ਸ਼ੱਕੀ ਹਾਲਾਤ 'ਚ ਆਉਂਦਾ ਮਿਲਿਆ | ਜਿਸ ਦੀ ਤਲਾਸ਼ੀ ਲੈਣ ਤੇ 6 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਇਆ | ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਝੂੰਬਾ ਦੇ ਤੌਰ 'ਤੇ ਹੋਈ ਹੈ | ਉਕਤ ਵਿਅਕਤੀ ਦੇ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨੰਨੂ ਦੇ ਕਥਿਤ ਕਾਤਲਾਂ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਬਠਿੰਡਾ ਪੁਲਿਸ ਅਗਲੀ ਖ਼ਬਰ ਘੱਲੂਘਾਰਾ ਯਾਦਗਾਰੀ ਮਾਰਚ 'ਚ ਹਿੱਸਾ ਲੈਣ ਲਈ ਸੰਗਤਾਂ 5 ਜੂਨ ਨੂੰ ਅੰਮਿ੍ਤਸਰ ਪੁੱਜਣ-ਦਲ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।