23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਿਵਲ ਲਾਈਨਜ਼ ਰੈਜ਼ੀਡੈਂਟਸ ਐਸੋਸੀਏਸ਼ਨ ਨੇ ਸਮੱਸਿਆ ਸਬੰਧੀ ਡਿਪਟੀ ਮੇਅਰ ਨੂੰ ਸੌਂਪਿਆ ਮੰਗ-ਪੱਤਰ <br/>

10-12-2025
ਬਠਿੰਡਾ, 7 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਸਿਵਲ ਲਾਈਨ ਖੇਤਰ ਦੇ ਵਸਨੀਕਾਂ ਦੀ ਸਿਵਲ ਲਾਈਨਜ਼ ਰੈਜੀਡੈਂਟਸ ਐਸੋਸੀਏਸ਼ਨ ਵਲੋਂ ਖੇਤਰ ਦੀਆਂ ਮੰਗਾਂ ਸਬੰਧੀ ਨਗਰ ਨਿਗਮ ਬਠਿੰਡਾ ਦੇ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੂੰ ਮੰਗ-ਪੱਤਰ ਸੌਂਪਿਆ ਗਿਆ | ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਵੀ ਮੌਜੂਦ ਸਨ | ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਪ੍ਰਧਾਨ ਐਸ.ਐਸ. ਕੰਵਰ, ਸੀਨੀਅਰ ਉੱਪ-ਪ੍ਰਧਾਨ ਅਮਰਿੰਦਰ ਸਿੰਘ ਸਿੱਧੂ, ਉੱਪ-ਪ੍ਰਧਾਨ ਸ਼ਿਵਦੇਵ ਸਿੰਘ, ਜਨਰਲ ਸਕੱਤਰ ਵਿਨੀਤ ਮਲਹੋਤਰਾ ਤੇ ਖ਼ਜ਼ਾਨਚੀ ਆਸ਼ੂਤੋਸ਼ ਚੰਦਰ ਨੇ ਡਿਪਟੀ ਮੇਅਰ ਦੇ ਧਿਆਨ ਵਿਚ ਲਿਆਂਦਾ ਕਿ ਸਿਵਲ ਲਾਈਨ ਕਾਲੋਨੀ ਦੇ ਵਸਨੀਕਾਂ ਨੂੰ ਮੀਹਾਂ ਸਮੇਂ ਇੱਥੇ ਹੱਦ ਤੋਂ ਵੱਧ ਪਾਣੀ ਭਰਨ ਕਰਕੇ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੀਹਾਂ ਦਾ ਪਾਣੀ ਅਕਸਰ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਤੇ ਲੋਕਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸਿਵਲ ਲਾਈਨਜ਼ ਕਲੱਬ ਦੇ ਅੰਦਰ ਪਾਣੀ ਨੂੰ ਸਟੋਰ ਕਰਨ ਲਈ ਇਕ ਟੈਂਕ ਬਣਿਆ ਹੋਇਆ ਹੈ ਤੇ ਇੱਥੇ ਇਕੱਠਾ ਹੋਇਆ ਮੀਹ ਦਾ ਪਾਣੀ ਚੁੱਕਣ ਲਈ ਬਕਾਇਦਾ ਪੰਪ ਵੀ ਲੱਗਿਆ ਹੈ ਪਰ ਹਾਜੀ ਰਤਨ, ਸਬਜ਼ੀ ਮੰਡੀ ਤੇ ਰਜਿੰਦਰਾ ਕਾਲਜ ਵਾਲੇ ਇਲਾਕਿਆਂ ਦਾ ਮੀਹਾਂ ਦਾ ਪਾਣੀ ਅਕਸਰ ਸਿਵਲ ਲਾਈਨ ਖੇਤਰ ਵਿਚ ਭਰ ਜਾਂਦਾ ਹੈ, ਜਿਸ ਨਾਲ ਸਥਾਨਕ ਵਸਨੀਕਾਂ ਨੂੰ ਵੱਡੀ ਪੇ੍ਰਸ਼ਾਨੀ ਝੱਲਣੀ ਪੈਂਦੀ ਹੈ | ਉਨ੍ਹਾਂ ਡਿਪਟੀ ਮੇਅਰ ਤੋਂ ਮੰਗ ਕੀਤੀ ਕਿ ਹਾਜੀ ਰਤਨ ਖੇਤਰ ਵਿਚ ਵੀ ਇਕ ਵੱਖਰਾ ਪੰਪ ਲਗਾਇਆ ਜਾਵੇ, ਜਿਸ ਨਾਲ ਉੱਥੋਂ ਦਾ ਮੀਹਾਂ ਦਾ ਪਾਣੀ ਚੁੱਕਿਆ ਜਾ ਸਕੇ ਤੇ ਇਸ ਨੂੰ ਮੁੱਖ ਪਾਈਪ ਨਾਲ ਜੋੜਿਆ ਜਾਵੇ ਤਾਂ ਉਕਤ ਇਲਾਕੇ ਦਾ ਮੀਹਾਂ ਦਾ ਪਾਣੀ ਸਿਵਲ ਲਾਈਨ ਖੇਤਰ ਵਿਚ ਦਾਖਲ ਨਾ ਹੋ ਸਕੇ | ਇਸ ਤੋਂ ਇਲਾਵਾ ਉਨ੍ਹਾਂ ਸਿਵਲ ਲਾਈਨਜ਼ ਦੇ 33 ਨੰਬਰ ਪਾਰਕ ਵਿਚ ਲਾਈਟਾਂ ਲਗਵਾਉਣ, ਕੰਧ, ਗਰਿੱਲ ਤੇ ਪੈਦਲ ਤੁਰਨ ਵਾਲੀ ਪੱਟੀ ਦੀ ਮੁਰੰਮਤ ਕਰਵਾਉਣ ਅਤੇ ਪਾਰਕ ਵਿਚ ਮੀਟਿੰਗ ਹਾਲ ਬਣਾਉਣ ਦੀ ਮੰਗ ਕੀਤੀ | ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਕਾਲੋਨੀ ਵਾਸੀਆਂ ਨੂੰ ਉਕਤ ਸਮੱਸਿਆ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਕੀਤੀ ਨਸ਼ਿਆਂ ਖਿਲਾਫ਼ ਰੈਲੀ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ-ਫੂਸ ਮੰਡੀ ਜ਼ੋਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।