22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਥਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਚਾਲਕ ਦੀ ਮੌਤ, ਮਾਮਲਾ ਦਰਜ

ਕੋਟਫੱਤਾ, 22 ਨਵੰਬਰ (ਰਣਜੀਤ ਸਿੰਘ ਬੁੱਟਰ) - ਥਾਣਾ ਕੋਟਫੱਤਾ ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਪਿੰਕਾ ਰਾਮ ਪੁੱਤਰ ਬਾਬੂ ਲਾਲ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਅਮਰ ਰਾਮ ਤੇ ਭਤੀਜਾ ਰੋਹਿਤ ਕੁਮਾਰ ਬੀਤੀ ਸ਼ਾਮ ਬਠਿੰਡਾ ਤੋਂ ਪੇਂਟਰ ਦਾ ਕੰਮ ਕਰਕੇ ਵਾਪਸ ਆਪਣੀ ਮੋਟਰਸਾਈਕਲ ਨੰਬਰ ਪੀ ਬੀ 3 1 ਐਕਸ 6925 ਤੇ ਵਾਪਸ ਮੋੜ ਮੰਡੀ ਆ ਰਹੇ ਸਨ ਕਿ ਕੋਟਫੱਤਾ ਡਰੇਨ ਨਜ਼ਦੀਕ ਪੰਪ ਦੇ ਸਾਹਮਣੇ ਇੱਕ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਲੜਕੇ ਅਮਰ ਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜਾ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਹੈ। ਕੋਟਫੱਤਾ ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਪਿੰਕਾ ਰਾਮ ਦੇ ਬਿਆਨਾ ’ਤੇ ਨਾਮਾਲੂਮ ਥਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।

ਅਜੀਤ ਡੈਸਕ 23-11-2026
ਕੋਟਫੱਤਾ, 22 ਨਵੰਬਰ (ਰਣਜੀਤ ਸਿੰਘ ਬੁੱਟਰ) - ਥਾਣਾ ਕੋਟਫੱਤਾ ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਪਿੰਕਾ ਰਾਮ ਪੁੱਤਰ ਬਾਬੂ ਲਾਲ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਅਮਰ ਰਾਮ ਤੇ ਭਤੀਜਾ ਰੋਹਿਤ ਕੁਮਾਰ ਬੀਤੀ ਸ਼ਾਮ ਬਠਿੰਡਾ ਤੋਂ ਪੇਂਟਰ ਦਾ ਕੰਮ ਕਰਕੇ ਵਾਪਸ ਆਪਣੀ ਮੋਟਰਸਾਈਕਲ ਨੰਬਰ ਪੀ ਬੀ 3 1 ਐਕਸ 6925 ਤੇ ਵਾਪਸ ਮੋੜ ਮੰਡੀ ਆ ਰਹੇ ਸਨ ਕਿ ਕੋਟਫੱਤਾ ਡਰੇਨ ਨਜ਼ਦੀਕ ਪੰਪ ਦੇ ਸਾਹਮਣੇ ਇੱਕ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਲੜਕੇ ਅਮਰ ਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜਾ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਹੈ। ਕੋਟਫੱਤਾ ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਪਿੰਕਾ ਰਾਮ ਦੇ ਬਿਆਨਾ ’ਤੇ ਨਾਮਾਲੂਮ ਥਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਬਾਅਦ ’ਚ ਪੁਲਿਸ ਨੇ ਥਾਰ ਗੱਡੀ ਨੂੰ ਟਰੇਸ ਕਰ ਲਿਆ ਜੋ ਪਿੰਡ ਘਸੋਖਾਨਾ ਦੀ ਨਿਕਲੀ। ਥਾਰ ਗੱਡੀ ਨੂੰ ਕਬਜ਼ੇ ਚ ਨਾਂ ਲੈਣ ਤੇ ਚਾਲਕ ਨੂੰ ਗ੍ਰਿਫ਼ਤਾਰ ਨਾਂ ਕਰਨ ਦੇ ਰੋਸ ਵਜੋਂ ਮੋੜ ਮੰਡੀ ਦੇ ਵਸਨੀਕ ਥਾਣਾ ਕੋਟਫੱਤਾ ਵਿਚ ਇਕੱਤਰ ਹੋ ਗਏ ਤੇ ਪੁਲਿਸ ਖ਼ਿਲਾਫ਼ ਰੋਸ ਦਿਖਾਵਾ ਕਰਨ ਲੱਗੇ। ਜਦੋਂ ਅਸੀਂ ਸਾਰੇ ਮਾਮਲੇ ਸਬੰਧੀ ਥਾਣਾ ਮੁਖੀ ਹਰਬੰਸ ਸਿੰਘ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਰ ਗੱਡੀ ਚੱਲਣ ਦੇ ਕਾਬਲ ਨਾਂ ਹੋਣ ਕਰਕੇ ਉਸ ਨੂੰ ਸਵੇਰੇ ਟੋਹ ਵੈਨ ਮੰਗਵਾ ਕੇ ਥਾਣੇ ਲਿਆਂਦਾ ਜਾਵੇਗਾ ਅਤੇ ਇੱਕ ਦੋ ਦਿਨ ਖਾਰ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸਾਈਬਰ ਠੱਗੀ ਪੀੜਤਾਂ ਨੂੰ ਵੱਡੀ ਰਾਹਤ ਸਾਈਬਰ ਕ੍ਰਾਈਮ ਪੁਲਿਸ ਨੇ ਧੋਖਾਧੜੀ ਦੇ ਪੀੜਤਾਂ ਨੂੰ ਵਾਪਸ ਕਰਵਾਏ 19,05, 500 ਰੁ... ਅਗਲੀ ਖ਼ਬਰ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ 42ਵਾਂ ਡਿਗਰੀ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।