23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ-ਫੂਸ ਮੰਡੀ ਜ਼ੋਨ

10-12-2025
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਫੂਸ ਮੰਡੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਿਮਰਜੀਤ ਕੌਰ ਢਿੱਲੋਂ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਪਿੰਡ ਜੋਧਪੁਰ ਰੋਮਾਣਾ ਵਿਖੇ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ | ਇਸ ਮੌਕੇ ਸਹਿਕਾਰੀ ਖੇਤਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਤੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਇੰਚਾਰਜ ਦਿਹਾਤੀ ਯੂਥ ਕਲੱਬ ਦੀ ਅਗਵਾਈ ਵਿਚ ਇਕੱਤਰ ਪਾਰਟੀ ਸਮੱਰਥਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਿਮਰਜੀਤ ਕੌਰ ਢਿੱਲੋਂ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਬਲਾਕ ਸੰਮਤੀ ਉਮੀਦਵਾਰ ਸੇਠੀ ਗਿੱਲ ਜੱਸੀ ਪੌ ਵਾਲੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ¢ ਚੋਣ ਮੁਹਿੰਮ ਵਿਚ ਚੇਅਰਮੈਨ ਕੋਟਫੱਤਾ, ਸਰਪੰਚ ਰੋਮਾਣਾ ਤੋਂ ਇਲਾਵਾ ਬਲਜੀਤ ਢਿੱਲੋਂ ਨਰੂਆਣਾ, ਹਰਤੇਜ ਭੁੱਲਰ ਘੁੱਦਾ, ਸੁਖਜੀਤ ਨੰਬਰਦਾਰ ਜੱਸੀ ਪੌ ਵਾਲੀ, ਯਾਦਵਿੰਦਰ ਔਲਖ ਜੱਸੀ ਪੌ ਵਾਲੀ, ਬਹਾਦਰ ਸਿੰਘ ਫੁੱਲੋ ਮਿੱਠੀ, ਗੁਰ ਪ੍ਰਕਾਸ਼ ਸਿੰਘ ਮੱਟੂ ਨੰਬਰਦਾਰ, ਬਿੰਦਰ ਜੋਧਪੁਰ, ਬੱਬੀ ਸਰਪੰਚ, ਮਹਿਲਾ-ਵਿੰਗ ਆਗੂ ਨਿਮਰਤ ਕੌਰ ਤਲਵੰਡੀ ਸਾਬੋ, ਹਰਵਿੰਦਰ ਸਿੰਘ ਨੰਬਰਦਾਰ ਕੋਟਗੁਰੂ ਆਦਿ ਸਮੇਤ ਹੋਰ 'ਆਪ' ਆਗੂ ਹਾਜ਼ਰ ਰਹੇ¢ 'ਆਪ' ਉਮੀਦਵਾਰ ਸਿਮਰਜੀਤ ਕੌਰ ਢਿੱਲੋਂ ਤੇ ਸੇਠੀ ਗਿੱਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 'ਆਪ' ਅਤੇ ਉਨ੍ਹਾਂ ਦੇ ਹੱਕ ਵਿਚ ਫ਼ਤਵਾ ਦੇਣ ਤਾਂ ਜੋ ਵਿਕਾਸ ਦੀ ਗਤੀ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾ ਸਕੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ-ਫੂਸ ਮੰਡੀ ਜ਼ੋਨ ਅਗਲੀ ਖ਼ਬਰ ਸਾਬਕਾ ਮੰਤਰੀ ਮਲੂਕਾ ਵਲੋਂ ਵੱਖ-ਵੱਖ ਪਿੰਡਾਂ 'ਚ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।