22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਿਰੋਧੀ ਧਿਰਾਂ ਨੂੰ ਨਾਮਜ਼ਦਗੀ ਪੱਤਰ ਨਾ ਭਰਨ ਦਿੱਤੇ-ਬਰਾੜ

ਅਜੀਤ ਡੈਸਕ 10-12-2025
ਆਪਣੇ ਹੱਕਾਂ ਤੋਂ ਵਾਂਝੇ ਕੀਤਾ-ਸਾਬਕਾ ਚੇਅਰਮੈਨ ਬਰਾੜ
ਬਠਿੰਡਾ, 9 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ 'ਦੀ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਦੀ ਚੋ ਣ ਹੋ ਰਹੀ ਹੈ | ਇਸ ਵਿਚ ਵੱਖ-ਵੱਖ ਜੋਨਾਂ ਤੋਂ ਨਾਮਜ਼ਦਗੀ ਕਾਗਜ਼ ਭਰਨ ਦੀ ਅੰਤਿਮ ਤਰੀਕ ਸੀ | ਸਰਕਾਰ ਵਲੋਂ ਪੁਲਿਸ ਦੀ ਨਫ਼ਰੀ ਵਧਾਕੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਬੈਂਕ ਤੋਂ ਬਾਹਰ ਹੀ ਰੋਕ ਲਿਆ ਗਿਆ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਣ ਦਿੱਤੇ | ਇਸ ਤਰ੍ਹਾਂ ਕਰਕੇ ਸਰਕਾਰ ਨੇ ਧੱਕੇ ਨਾਲ ਹੀ ਨਾਮਜ਼ਦਗੀ ਨਾ ਭਰਨ ਕਰਕੇ ਆਪਣੇ ਚਹੇਤਿਆਂ ਨੂੰ ਬੈਂਕ ਦੇ ਡਾਇਰੈਕਟਰ ਬਣਾ ਲਏ | ਉਪਰੋਕਤ ਬਿਆਨ ਸਾਬਕਾ ਚੇਅਰਮੈਨ ਜਸਵੀਰ ਸਿੰਘ ਬਰਾੜ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸਾਡੇ ਹੱਕਾਂ ਤੋਂ ਸਾਨੂੰ ਵਾਂਝੇ ਕਰਦਿਆਂ ਚੋਣ ਪ੍ਰੀਕਿਰਿਆ ਵਿਚ ਹਿੱਸਾ ਲੈਣ ਤੋਂ ਲਾਂਭੇ ਕਰ ਦਿੱਤਾ | ਇਸ ਚੋਣ ਪ੍ਰੀਕਿਰਿਆ ਵਿਚ 9 ਨੰਬਰ ਜੋਨ ਵਿਚ ਮੈਨੂੰ ਵੀ ਹਿੱਸਾ ਲੈਣ ਤੋਂ ਵਾਂਝੇ ਕਰ ਦਿੱਤਾ ਜਦੋਂ ਕਿ ਮੈਂ ਦੋ ਵਾਰ ਇਸ ਬੈਂਕ ਵਿਚ ਐਮ.ਡੀ. ਅਤੇ ਚੇਅਰਮੈਨ ਦੇ ਪਦ 'ਤੇ ਬਿਰਾਜਮਾਨ ਰਹਿ ਚੁੱਕਾ ਹਾਂ |

ਪਿਛਲੀ ਖ਼ਬਰ ਸਾਬਕਾ ਮੰਤਰੀ ਮਲੂਕਾ ਵਲੋਂ ਵੱਖ-ਵੱਖ ਪਿੰਡਾਂ 'ਚ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਐੱਸ. ਐੱਸ. ਡੀ. ਕਾਲਜ ਭੋਖੜਾ ਵਿਖੇ ਏਡਜ਼ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।