18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਟਰਾਂਸਪੋਰਟਰ ਨੇ ਕਿਹਾ ਇਹ ਆਬਕਾਰੀ ਅਤੇ ਪੁਲਿਸ ਦੀ ਪਹਿਲਾਂ ਤੋਂ ਯੋਜਨਾ ਸੀ, ਮਾਲ ਆਈ.ਓ.ਸੀ. ਕੋਲ ਆਇਆ ਸੀ, ਜਿਸ ਦੇ ਦਸਤਾਵੇਜ਼ ਜਮ੍ਹਾਂ ਹੋ ਚੁੱਕੇ ਸਨ <br/>

ਅਜੀਤ ਡੈਸਕ 01-06-2025
-ਮਾਮਲਾ ਢਾਬੇ 'ਤੇ ਛਾਪੇਮਾਰੀ ਕਰਕੇ 80 ਹਜ਼ਾਰ ਲੀਟਰ ਗੈਰ-ਕਾਨੂੰਨੀ ਈਥਾਨੌਲ ਜ਼ਬਤ ਕਰਨ ਦਾ-
ਬਠਿੰਡਾ, 31 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਆਬਕਾਰੀ ਵਿਭਾਗ ਅਤੇ ਬਠਿੰਡਾ ਪੁਲਿਸ ਵਲੋਂ 30 ਮਈ ਨੂੰ ਬਠਿੰਡਾ ਦੇ ਕੋਟਸਮੀਰ ਢਾਬੇ ਦੇ ਕੋਲ ਛਾਪੇਮਾਰੀ ਕਰਕੇ 80 ਹਜਾਰ ਲੀਟਰ ਗੈਰ-ਕਾਨੂੰਨੀ ਈਥਾਨੌਲ ਦੇ ਟਰੱਕ ਨੂੰ ਜ਼ਬਤ ਕਰਨ ਦੇ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਵਿਭਾਗ ਅਤੇ ਬਠਿੰਡਾ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਇਸ ਕਾਰਵਾਈ ਨੂੰ ਨਕਲੀ ਸ਼ਰਾਬ ਬਣਾਉਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਿਹਾ ਸੀ, ਪਰ ਟਰੱਕ ਮਾਲਕ ਨੇ ਜੋ ਖ਼ੁਲਾਸਾ ਕੀਤਾ ਹੈ ਉਹ ਹੈਰਾਨ ਕਰਨ ਵਾਲਾ ਹੈ | ਟਰਾਂਸਪੋਰਟਰ ਬਲਜੀਤ ਸਿੰਘ ਗਿੱਲ ਨੇ ਆਬਕਾਰੀ ਅਤੇ ਪੁਲਿਸ ਦੀ ਇਸ ਕਾਰਵਾਈ ਨੂੰ ਝੂਠਾ ਕਰਾਰ ਦਿੱਤਾ ਹੈ | ਇਕ ਪ੍ਰੈਸ ਕਾਨਫ਼ਰੰਸ ਦੌਰਾਨ, ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਇਹ ਆਬਕਾਰੀ ਵਿਭਾਗ ਦੀ ਇਕ ਝੂਠੀ ਕਾਰਵਾਈ ਹੈ, ਜਿਸ ਵਿਰੁੱਧ ਉਹ ਅਦਾਲਤ ਵਿਚ ਜਾਣਗੇ ਅਤੇ ਮਾਣਹਾਨੀ ਦਾ ਕੇਸ ਦਾਇਰ ਕਰਨਗੇ | ਬਲਜੀਤ ਸਿੰਘ ਨੇ ਕਿਹਾ ਕਿ ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਜੋ ਈਥਾਨੌਲ ਜ਼ਬਤ ਕੀਤਾ ਹੈ ਉਹ ਅਸਲ ਵਿਚ ਕਾਨੂੰਨੀ ਸੀ, ਗੈਰ-ਕਾਨੂੰਨੀ ਨਹੀਂ, ਜੋ ਇੰਡੀਅਨ ਆਇਲ ਡਿਪੂ ਵਿਚ ਪਹੁੰਚਾਉਣ ਲਈ ਆਇਆ ਸੀ, ਜਿਸ ਦੀ ਵਰਤੋਂ ਪੈਟਰੋਲ ਵਿਚ ਕੀਤੀ ਜਾਂਦੀ ਹੈ | ਪ੍ਰੈਸ ਕਾਨਫ਼ਰੰਸ ਦੌਰਾਨ ਟਰਾਂਸਪੋਰਟਰ ਬਲਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ, ਅੰਮਿ੍ਤਸਰ 'ਚ ਰਹਿੰਦਾ ਹੈ | ਬਲਜੀਤ ਸਿੰਘ ਸੰਧੂ ਨੇ ਕਿਹਾ ਕਿ ਮੀਡੀਆ ਵਿਚ ਖ਼ਬਰਾਂ ਚੱਲ ਰਹੀਆ ਨੇ ਕਿ ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਈਥਾਨੌਲ ਜ਼ਬਤ ਕੀਤਾ ਹੈ, ਅਸਲ ਵਿਚ ਇਹ ਕਾਨੂੰਨੀ ਈਥਾਨੌਲ ਹੈ, ਜੋ ਕਿ ਚੋਰੀ ਨਹੀਂ ਕੀਤਾ ਗਿਆ ਸੀ, ਸਗੋਂ ਇਹ ਈਥਾਨੌਲ ਦੀਨਾਨਗਰ ਬੀਆਰਬੀ ਤੋਂ ਟਰੱਕਾਂ ਰਾਹੀਂ ਆਈਓਸੀ ਬਠਿੰਡਾ ਪਹੁੰਚਿਆ | 28 ਮਈ ਨੂੰ ਦੋ ਟਰੱਕ ਜਿਸ ਵਿਚ ਪ੍ਰਤੀ ਟਰੱਕ 40 ਹਜ਼ਾਰ ਲੀਟਰ ਈਥਾਨੌਲ ਸੀ, ਜੋ ਕਿ ਪੈਟਰੋਲ 'ਚ ਮਿਲਾਇਆ ਜਾਂਦਾ ਹੈ | 29 ਮਈ ਨੂੰ ਸਵੇਰੇ 6.30 ਵਜੇ ਆਈਓਸੀ ਡਿੱਪੂ 'ਤੇ ਪਹੁੰਚਿਆ ਸੀ | ਗੇਟ 'ਤੇ, ਆਈਓਸੀ ਨੇ ਦੋਵਾਂ ਟਰੱਕਾਂ ਵਿਚ ਈਥਾਨੌਲ ਦੇ ਬਿੱਲ ਅਤੇ ਹੋਰ ਸਬੰਧਿਤ ਦਸਤਾਵੇਜ਼ ਲੈਣ ਤੋਂ ਬਾਦ ਦੋਵਾਂ ਟਰੱਕਾਂ ਦੇ ਡਰਾਈਵਰਾਂ ਨੂੰ ਟਰੱਕਾਂ ਨੂੰ ਉਤਾਰਨ ਲਈ ਸੂਚਿਤ ਕਰਨ ਸਬੰਧੀ ਕਿਹਾ ਗਿਆ ਸੀ | ਡਿੱਪੂ 'ਚ ਪਾਰਕਿੰਗ ਨਾ ਹੋਣ ਕਾਰਨ ਦੋਵੇਂ ਟਰੱਕ ਬਾਹਰ ਖੜ੍ਹੇ ਸਨ | ਨੇੜੇ ਢਾਬਾ ਨਾ ਹੋਣ ਕਾਰਨ ਦੋ ਡਰਾਈਵਰ ਇਕ ਕੈਂਟਰ ਲੈ ਕੇ ਨਵਰਾਜ ਢਾਬੇ 'ਤੇ ਗਏ | ਕੈਂਟਰ ਸੜਕ ਕਿਨਾਰੇ ਖੜ੍ਹਾ ਸੀ | ਇਸ ਦੌਰਾਨ ਆਬਕਾਰੀ ਅਧਿਕਾਰੀ 'ਤੇ ਪੁਲਿਸ ਨੇ ਦੋਵਾਂ ਡਰਾਈਵਰਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤਾ ਗਿਆ | ਬਲਜੀਤ ਸਿੰਘ ਨੇ ਕਿਹਾ ਸਾਰੇ ਦਸਤਾਵੇਜ਼ ਆਈਓਸੀ ਕੋਲ ਸੀ | ਉਹ ਹੁਣ ਅਦਾਲਤ ਦਾ ਸਹਾਰਾ ਲੈਣਗੇ | ਇਸ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਇਹ ਕਾਰਵਾਈ ਆਬਕਾਰੀ ਵਿਭਾਗ ਵਲੋਂ ਕੀਤੀ ਗਈ ਹੈ | ਉਹ ਇਸ ਮਾਮਲੇ ਬਾਰੇ ਦੱਸਣਗੇ | ਦੂਜੇ ਪਾਸੇ, ਦੋਵੇਂ ਟਰੱਕਾਂ ਨੂੰ ਜ਼ਬਤ ਕਰਨ ਵਾਲੇ ਆਬਕਾਰੀ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਕਿ ਇਹ ਟੈਂਕਰ ਆਈਓਸੀ ਤੋਂ ਪੰਜ ਕਿੱਲੋਮੀਟਰ ਦੂਰ ਨਵਰਾਜ ਢਾਬੇ ਕੋਲ ਖੜ੍ਹਾ ਸੀ | ਜਦੋਂ ਟੀਮ ਉੱਥੇ ਪਹੁੰਚੀ ਤਾਂ ਡਰਾਈਵਰ ਲਾਈਵ ਈਥਾਨੌਲ ਕੱਢ ਰਹੇ ਸਨ, ਨਾਲ ਹੀ ਈਥਾਨੌਲ ਦੇ ਡਰੰਮ ਭਰੇ ਹੋਏ ਸਨ | ਜਦੋਂ ਉਨ੍ਹਾਂ ਤੋਂ ਕਾਗ਼ਜ਼ ਮੰਗੇ ਗਏ ਤਾਂ ਉਹ ਕਾਗ਼ਜ਼ ਨਹੀਂ ਦਿਖਾ ਸਕੇ | ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ |
ਪਿਛਲੀ ਖ਼ਬਰ ਨਰਿੰਦਰਦੀਪ ਨਿੰਦੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਐੱਸ.ਐੱਸ.ਪੀ. ਦਫ਼ਤਰ ਦਾ ਘਿਰਾਓ 5 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।