18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਰਿੰਦਰਦੀਪ ਨਿੰਦੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਐੱਸ.ਐੱਸ.ਪੀ. ਦਫ਼ਤਰ ਦਾ ਘਿਰਾਓ 5 ਨੂੰ

ਅਜੀਤ ਡੈਸਕ 01-06-2025
ਗੋਨਿਆਣਾ, 31 ਮਈ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਟਿਕਾਣਾ ਭਾਈ ਜਗਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮਿ੍ਤਕ ਨਰਿੰਦਰਦੀਪ ਸਿੰਘ, ਜੋ ਕਿ ਸੀ. ਆਈ. ਏ-2 ਦੀ ਹਿਰਾਸਤ ਦੌਰਾਨ ਮੌਤ ਹੋ ਗਈ ਸੀ, ਦੀ ਅੰਤਿਮ ਅਰਦਾਸ ਕੀਤੀ ਗਈ | ਅੰਤਿਮ ਅਰਦਾਸ ਤੋਂ ਪਹਿਲਾਂ ਵੱਖ-ਵੱਖ ਸੰਘਰਸ਼ ਕਰ ਰਹੀਆਂ ਜਥੇਬੰਦੀਆਂ, ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਬੁੱਧੀਜੀਵੀ ਵਰਗ ਦੇ ਲੋਕਾਂ ਦੀ ਇਕ ਮਹੱਤਵਪੂਰਨ ਸਭਾ ਹੋਈ | ਜਿਸ ਵਿਚ ਕਈ ਵੱਡੇ ਫੈਸਲੇ ਲਏ ਗਏ ਅਤੇ ਇਕ ਐਕਸ਼ਨ ਸੰਘਰਸ਼ ਕਮੇਟੀ ਬਣਾਈ ਗਈ ਜੋ ਨਰਿੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਕਰਦੀ ਰਹੇਗੀ | ਇਸ ਮੌਕੇ ਹਲਕਾ ਭੁੱਚੋ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਗੁਰਾ ਸਿੰਘ ਤੁੰਗਵਾਲੀ ਤੇ ਬਠਿੰਡਾ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਬਲਕਰਨ ਸਿੰਘ ਬਰਾੜ ਜ/ਸਕੱਤਰ ਕੁੱਲ ਹਿੰਦ ਸਭਾ, ਸ਼ਿੰਗਾਰਾ ਸਿੰਘ ਮਾਨ ਬੀਕੇਯੂ, ਸੰਦੀਪ ਪਾਠਕ, ਵਿਪਨ ਚੀਕੂ ਪ੍ਰਧਾਨ ਹਿੰਦੂ ਮਹਾਗੱਠਬੰਧਨ, ਬਲਦੇਵ ਸਿੰਘ ਆਕਲੀਆ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਬੇਅੰਤ ਸਿੰਘ ਬੀਕੇਯੂ, ਜਗਮੇਲ ਸਿੰਘ ਲੋਕ ਮੋਰਚਾ ਪੰਜਾਬ, ਰਮੇਸ਼ ਕੁਮਾਰ ਮੱਟੂ, ਜਸਵਿੰਦਰ ਸਿੰਘ ਡੀ.ਟੀ.ਐਫ ਸਮੇਤ ਅਨੇਕਾਂ ਲੀਡਰਾਂ, ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਮੂਹ ਆਗੂਆਂ ਨੇ ਆਪੋ ਆਪਣੇ ਸ਼ਬਦਾਂ ਵਿਚ ਕਿਹਾ ਕਿ ਜੋ ਵੀ ਕਮੇਟੀ ਫੈਸਲਾ ਕਰੇਗੀ ਤੇ ਸਾਡੀ ਜੋ ਡਿਊਟੀ ਲਗਾਈ ਜਾਵੇਗੀ, ਅਸੀਂ ਉਸ ਨੂੰ ਪੂਰਾ ਨਿਭਾਵਾਂਗੇ | ਸਭ ਜਥੇਬੰਦੀਆਂ ਦੀ ਸਹਿਮਤੀ ਨਾਲ 26 ਮੈਂਬਰਾਂ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ 5 ਜੂਨ ਨੂੰ ਬਠਿੰਡਾ ਐਸ.ਐਸ.ਪੀ. ਦਫ਼ਤਰ ਅੱਗੇ ਵੱਡਾ ਰੋਸ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ | ਇਸ ਕਮੇਟੀ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਸ ਕੇਸ ਦੀ ਉੱਚ ਪੱਧਰੀ ਨਿਆਂਪੂਰਨ ਜਾਂਚ ਹੋਣੀ ਚਾਹੀਦੀ ਹੈ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ, ਅਤੇ ਸੀ.ਆਈ.ਏ-2 ਦੇ ਇੰਚਾਰਜ ਸਮੇਤ ਹੋਰ ਸਟਾਫ਼ 'ਤੇ ਵੀ ਕਤਲ ਦਾ ਮੁਕੱਦਮਾ ਦਰਜ ਕਰਕੇ ਕੇਸ ਨੂੰ ਅੱਗੇ ਵਧਾਇਆ ਜਾਵੇ | ਇਸ ਦੇ ਨਾਲ ਹੀ ਕਮੇਟੀ ਨੇ ਲੋਕਾਂ ਨੂੰ ਕਿਹਾ ਕਿ ਸਭ ਇਨਸਾਫ਼ ਪਸੰਦ ਲੋਕ 5 ਜੂਨ ਨੂੰ ਬਠਿੰਡਾ ਜ਼ਰੂਰ ਪਹੁੰਚਣ |
ਪਿਛਲੀ ਖ਼ਬਰ ਮਹਿਰਾਜ ਦੇ ਤਿੰਨ ਵਿਅਕਤੀ ਜ਼ਮਾਨਤ 'ਤੇ ਰਿਹਾਅ ਅਗਲੀ ਖ਼ਬਰ ਟਰਾਂਸਪੋਰਟਰ ਨੇ ਕਿਹਾ ਇਹ ਆਬਕਾਰੀ ਅਤੇ ਪੁਲਿਸ ਦੀ ਪਹਿਲਾਂ ਤੋਂ ਯੋਜਨਾ ਸੀ, ਮਾਲ ਆਈ.ਓ.ਸੀ. ਕੋਲ ਆਇਆ ਸੀ, ਜਿਸ ਦੇ ਦਸਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।