18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਸਮਾਗਮ ਦੌਰਾਨ ਢਾਡੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਭਾਈ ਰਵਿੰਦਰ ਸਿੰਘ, ਭਾਈ ਗੁਲਾਬ ਸਿੰਘ, ਨਿਹਾਲ ਸਿੰਘ ਉੱਭੀ, ਮੋਹਨ ਸਿੰਘ, ਝਲਮਣ ਸਿੰਘ ਆਦਿ | (ਸੱਜੇ) ਪਿੰਡ ਕਲੌਦੀ ਦੇ ਗੁਰੂ ਘਰ ਵਿਖੇ ਸਿੱਖ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਰਵਨ ਸਿੰਘ ਅਤੇ ਹੋਰ | ਤਸਵੀਰਾਂ: ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਫੱਗੂਵਾਲਾ <br/> 01-06-2025
ਅਹਿਮਦਗੜ੍ਹ, 31 ਮਈ (ਸੁਖਜੀਤ ਸਿੰਘ ਖੇੜਾ)-ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਹਜ਼ੂਰੀ ਰਾਗੀ ਭਾਈ ਓਾਕਾਰ ਸਿੰਘ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਉਪਰੰਤ ਬੱਚਿਆਂ ਦੀ ਕਵਿਤਾਵਾਂ ਅਤੇ ਲੈਕਚਰ ਕਰਾਏ ਗਏ | ਇਸ ਦੌਰਾਨ ਕਥਾ ਵਾਚਕ ਭਾਈ ਸਤਿਨਾਮ ਸਿੰਘ ਵਲੋਂ ਗੁਰੂ ਇਤਿਹਾਸ ਦੀ ਕਥਾ ਕੀਤੀ ਗਈ | ਦੁਪਹਿਰ ਦੇ ਸਮਾਗਮ ਦੌਰਾਨ ਪੰਥਕ ਢਾਡੀ ਜਥਾ ਭਾਈ ਗੁਰਚਰਨ ਸਿੰਘ ਭਾਈ ਰੂਪਾ (ਬਠਿੰਡਾ) ਵਾਲਿਆਂ ਨੇ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਗੁਰੂ ਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਜੀ ਵੱਲੋਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਦੀ ਸੰਪੂਰਨਤਾ ਦੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਗੁਰਦੁਆਰਾ ਸਿੰਘ ਸਭਾ ਦੇ ਸੈਕਟਰੀ ਨਿਹਾਲ ਸਿੰਘ ਉੱਭੀ ਵਲੋਂ ਆਈਆਂ ਸੰਗਤਾਂ, ਢਾਡੀ ਜਥੇ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਜੀ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮਾਤਾ ਸੁਖਦਰਸ਼ਨ ਕੌਰ, ਮੁੱਖ ਸੇਵਾਦਾਰ ਭਾਈ ਗੁਲਾਬ ਸਿੰਘ, ਸੈਕਟਰੀ ਨਿਹਾਲ ਸਿੰਘ ਉੱਭੀ, ਖ਼ਜ਼ਾਨਚੀ ਮੋਹਨ ਸਿੰਘ, ਜਸਕਰਨ ਸਿੰਘ ਸੋਢੀ, ਕੌਂਸਲਰ ਜਗਵੰਤ ਸਿੰਘ ਜੱਗੀ, ਮਾਸਟਰ ਮੇਜਰ ਸਿੰਘ, ਦਲਜੀਤ ਸਿੰਘ ਸੌਂਦ, ਅਜੀਤ ਸਿੰਘ ਰਾਜੜ੍ਹ, ਸੁਰਜੀਤ ਸਿੰਘ ਗਹੀਰ, ਬਲਵੀਰ ਸਿੰਘ ਸਪਰਾ, ਅਵਤਾਰ ਸਿੰਘ ਬੜਿੰਗ, ਮਾਸਟਰ ਭੁਪਿੰਦਰ ਸਿੰਘ, ਗੁਰਸ਼ਰਨ ਸਿੰਘ ਸੋਨੀ, ਕੁਲਦੀਪ ਸਿੰਘ ਦੀਪੀ, ਸਵਰਨ ਸਿੰਘ ਮਾਨ, ਗੁਰਪ੍ਰੀਤ ਸਿੰਘ ਪੀਤਾ, ਪਿ੍ੰਸੀਪਲ ਤਾਰਾ ਸਿੰਘ, ਬਲਬੀਰ ਸਿੰਘ, ਹਰਜੀਤ ਸਿੰਘ ਜੀਤਾ, ਬਲਵੰਤ ਸਿੰਘ ਸੌਂਦ, ਕਮਲਜੀਤ ਸਿੰਘ ਉੱਭੀ, ਕਿ੍ਸ਼ਨ ਸਿੰਘ ਰਾਜੜ, ਰੁਪਿੰਦਰਜੀਤ ਸਿੰਘ, ਜਗਜੀਤ ਸਿੰਘ ਜੱਜੀ, ਕੁਲਦੀਪ ਸਿੰਘ ਖ਼ਾਲਸਾ, ਡਾ ਰੁਪਿੰਦਰ ਸਿੰਘ, ਬਘੇਲ ਸਿੰਘ ਉੱਭੀ, ਹਰਦੀਪ ਸਿੰਘ, ਟਹਿਲ ਸਿੰਘ ਦੁਲਮਾ, ਬਲਜੀਤ ਸਿੰਘ ਬਾਲੀ ਆਦਿ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਪਿੰਡ ਕਲੌਦੀ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਰੀਬ ਇਕ ਮਹੀਨੇ ਤੋਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਜਾਪ ਕਰਵਾਉਂਦਿਆਂ ਗੁਰਬਾਣੀ ਨਾਲ ਜੋੜਿਆ ਹੈ | ਇਸ ਮੌਕੇ 'ਤੇ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਅਤੇ ਜਾਪ ਕਰਵਾਉਣ ਵਾਲੇ ਸਿੰਘਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼ੀਤਲ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਪੂਨੀਆਂ, ਅਮਰੀਕ ਸਿੰਘ ਵਿਰਕ, ਨਿਰਮਲ ਸਿੰਘ ਵਿਰਕ, ਪਿ੍ਤਪਾਲ ਸਿੰਘ ਭੰਗੂ, ਹਰਜੀਤ ਸਿੰਘ ਜੀਤੀ, ਬਲਜਿੰਦਰ ਸਿੰਘ ਸੰਧੂ, ਮਲਕੀਤ ਦਾਸ ਸਾਬਕਾ ਸਰਪੰਚ, ਜੋਗਾ ਸਿੰਘ ਭੰਗੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰਾਂਸਪੋਰਟਰ ਨੇ ਕਿਹਾ ਇਹ ਆਬਕਾਰੀ ਅਤੇ ਪੁਲਿਸ ਦੀ ਪਹਿਲਾਂ ਤੋਂ ਯੋਜਨਾ ਸੀ, ਮਾਲ ਆਈ.ਓ.ਸੀ. ਕੋਲ ਆਇਆ ਸੀ, ਜਿਸ ਦੇ ਦਸਤ... ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।