03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਪ੍ਰਕਿਰਤੀ ਕਲੱਬ ਵਲੋਂ ਦੁੱਧ ਦੇ ਲੰਗਰ ਲਗਾ ਕੇ ਮਨਾਇਆ <br/>

ਅਜੀਤ ਡੈਸਕ 29-12-2025
ਜ਼ੀਰਾ, 28 ਦਸੰਬਰ (ਪ੍ਰਤਾਪ ਸਿੰਘ ਹੀਰਾ, ਹਰਜੀਤ ਸਿੰਘ ਗਿੱਲ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਤੀ ਰਾਮ ਮਹਿਰਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਸੰਗਤਾਂ ਲਈ ਦੁੱਧ ਦੇ ਲੰਗਰ ਲਗਾਏ ਗਏ | ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਾਰੇ ਸਫ਼ਾਈ ਸੇਵਕਾਂ ਨੂੰ ਕੰਬਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਾਏ ਗਏ ਪ੍ਰੋਗਰਾਮ ਵਿਚ ਸ੍ਰੀਮਤੀ ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜ਼ੀਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਪ੍ਰਧਾਨ ਸਰਬਜੀਤ ਕੌਰ ਨੇ ਸਾਹਿਬਜ਼ਾਦਿਆਂ ਵਲੋਂ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ ਉੱਪਰ ਮਾਣ ਹੈ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਨਗਰ ਕੌਂਸਲ ਜ਼ੀਰਾ ਵਲੋਂ ਪਹਿਲਾ ਸਥਾਨ ਹਾਸਲ ਕਰਨ 'ਤੇ 100 ਦੇ ਕਰੀਬ ਸਫ਼ਾਈ ਸੇਵਕਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਬੋਲਦਿਆਂ ਮਾਸਟਰ ਗੁਰਪ੍ਰੀਤ ਸਿੰਘ ਜੱਜ ਸਮਾਜ ਸੇਵੀ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਵਲੋਂ ਪ੍ਰਕਿਰਤੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਸਮਾਗਮ ਦੌਰਾਨ ਲੰਗਰ ਵਿਚ ਦੁੱਧ ਦੀ ਸੇਵਾ ਵਿਚ ਸਹਿਯੋਗ ਦੇਣ ਲਈ ਗਿਆਨ ਸਿੰਘ ਕਰਮ ਚੰਦ ਸਵੀਟ ਅਤੇ ਤਰਸੇਮ ਲਾਲ ਜੁਨੇਜਾ ਕੰਬਲਾਂ ਦੀ ਸੇਵਾ ਕਰਨ 'ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਮੌਜੂਦ ਹਸਤੀਆਂ ਵਿਚ ਜਸਵੰਤ ਸਿੰਘ ਨਾਮਦੇਵ, ਗੁਰਦੀਪ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਝੱਤਰਾ, ਅੰਗਰੇਜ਼ ਸਿੰਘ ਅਟਵਾਲ, ਅਮਰੀਕ ਸਿੰਘ ਆਹੂਜਾ, ਹਰਪਾਲ ਸਿੰਘ ਦਰਗਨ, ਹਰਪਾਲ ਸਿੰਘ ਗਿੱਲ ਪੋਡਰੀ, ਮਨਜੀਤ ਸਿੰਘ ਸੰਧੂ, ਬਲਦੇਵ ਸਿੰਘ ਬਾਵਾ, ਰਾਜ ਕੁਮਾਰ ਸੰਧੂ, ਸੁਰਜੀਤ ਕੁਮਾਰ ਚੌਧਰੀ, ਰਵੀ ਕੱਕੜ, ਰਾਜ ਕੁਮਾਰ ਕੱਕੜ, ਰਜਿੰਦਰ ਕੁਮਾਰ ਕੱਕੜ, ਭੁਪਿੰਦਰ ਸਿੰਘ ਭੁੱਲਰ, ਨਰਿੰਦਰ ਕੁਮਾਰ ਨਾਰੰਗ, ਹਰਜੀਤ ਸਿੰਘ ਸਚਦੇਵਾ, ਹਰਜਿੰਦਰ ਸਿੰਘ ਨਾਰੰਗ, ਜਸਵੀਰ ਸਿੰਘ ਮਲਸੀਹਾਂ, ਪਰਮਜੀਤ ਸਿੰਘ ਪੱਬੀ, ਗੁਰਭੇਜ ਸਿੰਘ ਸਿੱਧੂ, ਚਰਨਪ੍ਰੀਤ ਸਿੰਘ ਸੋਨੂੰ, ਸੁਖਦੇਵ ਸਿੰਘ, ਗੁਰਚਰਨ ਸਿੰਘ ਢਿੱਲੋਂ, ਮਾਸਟਰ ਸੁਰਜੀਤ ਸਿੰਘ , ਦਿਨੇਸ਼ ਜੋਸ਼ੀ, ਸੁਰੇਸ਼ ਕੁਮਾਰ ਕਾਲਾ, ਸੁਨੀਲ ਸਹਿਗਲ, ਅਤੇ ਜੁਗਰਾਜ ਸਿੰਘ ਭੂਈ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਅਨੁਰਾਧਾ ਦੀ ਅਗਵਾਈ ਅਧੀਨ ਨਸ਼ਾ ਛਡਾਓ ਮੁਹਿੰਮ ਜਾਰੀ <br/> ਅਗਲੀ ਖ਼ਬਰ 100 ਸਫ਼ਾਈ ਸੇਵਕਾਂ ਨੂੰ ਕੰਬਲ ਭੇਟ ਕੀਤੇ <br/> ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਪ੍ਰਕਿਰਤੀ ਕਲੱਬ ਵਲੋਂ ਦੁੱਧ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।