03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਾਹਿਗੁਰੂ ਕਾਲਜ ਵਿਖੇ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ’ਤੇ ਵਿਚਾਰ ਗੋਸ਼ਟੀ

ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- “ਮਹਾਤਮਾ ਗਾਂਧੀ ਇਕ ਯੁੱਗ ਪੁਰਖ ਸਨ, ਜਿਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਕਲਪਨਾ ਕੀਤੀ। ਉਹ ਕਿਸੇ ਦੇਸ਼ ਜਾਂ ਸਮੇਂ ਦੀਆਂ ਸੀਮਾਵਾਂ ਵਿਚ ਬੱਝੇ ਹੋਏ ਨਹੀਂ, ਸਗੋਂ ਅਸੀਮਿਤ ਹਨ, ‘ਇਹ ਵਿਚਾਰ ਡਾ.

ਅਜੀਤ ਡੈਸਕ 03-10-2026
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- “ਮਹਾਤਮਾ ਗਾਂਧੀ ਇਕ ਯੁੱਗ ਪੁਰਖ ਸਨ, ਜਿਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਕਲਪਨਾ ਕੀਤੀ। ਉਹ ਕਿਸੇ ਦੇਸ਼ ਜਾਂ ਸਮੇਂ ਦੀਆਂ ਸੀਮਾਵਾਂ ਵਿਚ ਬੱਝੇ ਹੋਏ ਨਹੀਂ, ਸਗੋਂ ਅਸੀਮਿਤ ਹਨ, ‘ਇਹ ਵਿਚਾਰ ਡਾ. ਸੰਦੇਸ਼ ਤਿਆਗੀ ਨੇ ਵਾਹਿਗੁਰੂ ਕਾਲਜ ਕਰਵਾਈ ਗਈ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਗਟ ਕੀਤੇ। ਡਾ.ਤਿਆਗੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੇ ਵਿਚਾਰਾਂ ਅਤੇ ਵਿਵਹਾਰ ਵਿਚ ਅਦਭੁਤ ਏਕਤਾ ਦਾ ਸਬੂਤ ਦਿੱਤਾ। ਗੋਸ਼ਟੀ ਦੌਰਾਨ ਅਸਿਸਟੈਂਟ ਪ੍ਰੋ.ਪਵਨ ਕੁਮਾਰ ਨੇ ਮਹਾਤਮਹ ਗਾਂਧੀ ਦੇ ਰਾਜਨੀਤਕ ਸਿਧਾਂਤਾਂ ’ਤੇ ਚਾਨਣਾ ਪਾਇਆ। ਸਮਾਜ ਸ਼ਾਸਤਰ ਦੀ ਅਸਿਸਟੈਂਟ ਪ੍ਰੋ. ਸੁਮਨ ਸੁਆਮੀ ਨੇ ਅੱਜ ਦੇ ਦੌਰ ਵਿਚ ਸੱਚ, ਅਹਿੰਸਾ ਤੇ ਤਿਆਗ ਦੇ ਵਿਚਾਰਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ। ਇਤਿਹਾਸ ਵਿਭਾਗ ਦੀ ਮੁਖੀ ਕਿਰਨਦੀਪ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ। ਪ੍ਰੋ. ਗੁਰਚਰਨ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਤਿੰਨ ਜਨਰਲ ਕੌਂਸਲ ਮੈਂਬਰ ਕੀਤੇ ਨਿਯੁਕਤ ਗੁਰਮੇਲ ਸਿੰਘ ਜ਼ਿਲ੍ਹੇ ਐੱਸ... ਅਗਲੀ ਖ਼ਬਰ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੱਤਿਆ ਭਾਦੂ ਨੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।