01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਆਮ ਆਦਮੀ ਪਾਰਟੀ ਦੇ ਆਗੂ ਕਰ ਰਹੇ ਹਨ ਲੋਕਤੰਤਰ ਦਾ ਘਾਣ-ਭਾਜਪਾ ਆਗੂ

ਅਜੀਤ ਡੈਸਕ 05-12-2025
ਮੱਖੂ, 4 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਜਿੱਥੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਸਨ | ਉੱਥੇ ਹੀ ਬਲਾਕ ਮੱਖੂ ਦੇ 15 ਜ਼ੋਨਾਂ ਲਈ ਬੀਜੇਪੀ ਵਲੋਂ ਹਰ ਜੋਨ ਤੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ, ਪਰ ਬੀਜੇਪੀ ਆਗੂਆਂ ਵਲੋਂ ਸੱਤਾਧਾਰੀ ਪਾਰਟੀ ਤੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਣ ਦਿੱਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹੱਥ ਵਿਚ ਫਾਈਲਾਂ ਫੜਾ ਕੇ ਲੰਮੀਆਂ ਫ਼ਰਜ਼ੀ ਲਾਈਨਾਂ ਲਗਾ ਕੇ ਆਪਣੇ ਵਰਕਰਾਂ ਨੂੰ ਖੜੇ ਕਰੀ ਰੱਖਿਆ | ਜਿਸ ਕਾਰਨ ਸਾਡੇ ਉਮੀਦਵਾਰਾਂ ਦੀ ਵਾਰੀ ਹੀ ਉਨ੍ਹਾਂ ਨਹੀਂ ਆਉਣ ਦਿੱਤੀ | ਉਹਨਾਂ ਕਿਹਾ ਕਿ ਹਰੇਕ ਨੂੰ ਚੋਣ ਲੜਨ ਅਤੇ ਵੋਟ ਪਾਉਣ ਦਾ ਅਧਿਕਾਰ ਹੈ, ਪਰ ਸੱਤਾਧਾਰੀ ਪਾਰਟੀ ਇਹ ਅਧਿਕਾਰ ਜਨਤਾ ਤੋਂ ਖੋਹ ਰਹੀ ਹੈ | ਉਨ੍ਹਾਂ ਕਿਹਾ ਕਿ 27 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਨਤਾ ਤੈਅ ਕਰੇਗੀ ਕਿ ਅਸੀਂ ਲੋਕਤੰਤਰ ਨੂੰ ਬਹਾਲੀ ਵਾਰੀ ਸਰਕਾਰ ਚਾਹੁੰਦੇ ਹਾਂ ਜਾਂ ਖ਼ਤਮ ਕਰਨ ਵਾਲੀ? ਇਸ ਮੌਕੇ ਦਵਿੰਦਰ ਬਜਾਜ ਚੋਣ ਆਬਜ਼ਰਵਰ ਬੀਜੇਪੀ ਹਲਕਾ ਜ਼ੀਰਾ, ਜਥੇਦਾਰ ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ ਮੱਖੂ,ਸੰਦੀਪ ਸਚਦੇਵਾ ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ,ਰਾਜੀਵ ਕਪੂਰ ਕਨਵੀਨਰ ਨਮੋ ਐਪ,ਬਲਵਿੰਦਰ ਸਿੰਘ ਮੰਨੂ ਮਾਛੀ,ਜਸਵਿੰਦਰ ਸਿੰਘ ਮੰਨੂ ਮਾਛੀ,ਅਮਰਜੀਤ ਸਿੰਘ ਮਹਿਮੂਦ ਵਾਲਾ,ਗੁਰਚਰਨ ਸਿੰਘ ਮਹਿਮੂਦ ਵਾਲਾ,ਜੋਗਿੰਦਰ ਸਿੰਘ ਰੁਕਨੇਵਾਲਾ ਸਾਬਕਾ ਸਰਪੰਚ,ਜੋਗਾ ਸਿੰਘ ਸਾਬਕਾ ਸਰਪੰਚ ਭੂਤੀ ਵਾਲਾ,ਚਰਨਜੀਤ ਸਿੰਘ ਪੀਰ ਮੁਹੰਮਦ ਸਾਬਕਾ ਬਲਾਕ ਸੰਮਤੀ ਮੈਂਬਰ,ਕਾਰਜ ਸਿੰਘ ਪੀਰ ਮੁਹੰਮਦ,ਹਰਪਾਲ ਸਿੰਘ ਜਨਰਲ ਸਕੱਤਰ, ਕਸ਼ਮੀਰ ਸਿੰਘ ਮੁੰਡੇ ਛੁਰੀਮਾਰ,ਕਾਲਾ ਲਾਹੋਰੀਆ,ਬਗ਼ੀਚਾ ਸਿੰਘ ਮੁੰਡੀ ਛੁਰੀਮਾਰਾ,ਜਗਵਿੰਦਰ ਸਿੰਘ ਰਿੰਕੂ ਖੰਨਾ,ਹਰਬੰਸ ਸਿੰਘ ਕਾਲਾ,ਨਿਸ਼ਾਨ ਸਿੰਘ ਮੱਲੇ ਵਾਲਾ,ਹੰਸਾਂ ਸਿੰਘ ਸਾਬਕਾ ਸਰਪੰਚ ਵਾੜਾ ਕਾਲੀ ਰਾਉ,ਅਮਰਜੀਤ ਸਿੰਘ ਲੱਲੇ,ਗੁਰਚਰਨ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਲਾਲੂ ਵਾਲਾ, ਗੁਰਦੇਵ ਸਿੰਘ ਪਿੰਡ ਖੰਨਾ, ਨਿਰਮਲ ਸਿੰਘ ਆਲਾ, ਨਿਸ਼ਾਨ ਸਿੰਘ ਤਲਵੰਡੀ, ਡਾ. ਜੋਗਾ ਸਿੰਘ, ਸਰਬਜੀਤ ਸਿੰਘ ਪੱਧਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 4 ਜ਼ਿਲ੍ਹਾ ਪ੍ਰੀਸ਼ਦ ਤੇ 38 ਬਲਾਕ ਸੰਮਤੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਹੋਈ ਮੁਕੰਮਲ ਅਗਲੀ ਖ਼ਬਰ ਚੋਣਾਂ 'ਚ ਧੱਕੇਸ਼ਾਹੀ ਖ਼ਿਲਾਫ਼ ਚੋਣ ਕਮਿਸ਼ਨ ਪੰਜਾਬ ਨੂੰ ਕਰਾਂਗੇ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।