01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

4 ਜ਼ਿਲ੍ਹਾ ਪ੍ਰੀਸ਼ਦ ਤੇ 38 ਬਲਾਕ ਸੰਮਤੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਹੋਈ ਮੁਕੰਮਲ

ਅਜੀਤ ਡੈਸਕ 05-12-2025
ਫਿਰੋਜ਼ਪੁਰ,4 ਦਸੰਬਰ (ਸੁਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਅਤੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ ਵਲੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਕੁੱਲ 42 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ | ਇਨ੍ਹਾਂ ਵਿਚੋਂ 4 ਜ਼ਿਲ੍ਹਾ ਪ੍ਰੀਸ਼ਦ ਅਤੇ 38 ਬਲਾਕ ਸੰਮਤੀ ਦੇ ਉਮੀਦਵਾਰ ਸ਼ਾਮਲ ਹਨ | ਅੱਜ ਸਾਰੇ ਉਮੀਦਵਾਰਾਂ ਵਲੋਂ ਨੋਮੀਨੇਸ਼ਨ ਪੱਤਰ ਮੁਕੰਮਲ ਤੌਰ 'ਤੇ ਭਰੇ ਗਏ | ਗੱਲਬਾਤ ਕਰਦਿਆਂ ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ (ਜੋਨ ਫ਼ਿਰੋਜ਼ਸ਼ਾਹ) ਤੋਂ ਉਮੀਦਵਾਰ ਬੀਬੀ ਸੁਖਵੰਤ ਕੌਰ, ਧਰਮ ਪਤਨੀ ਸਤਨਾਮ ਸਿੰਘ ਫਰੀਦੇਵਾਲਾ, ਜ਼ੋਨ ਵਜੀਦਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਬੀਬੀ ਅਮਨਦੀਪ ਕੌਰ, ਧਰਮ ਪਤਨੀ ਜਤਿੰਦਰ ਸਿੰਘ ਉਰਫ਼ ਗੋਪੀ ਅÏਲਖ, ਜ਼ੋਨ ਫ਼ਿਰੋਜ਼ਸ਼ਾਹ/ਚੱਕ ਗੁਰਦਿਆਲ ਵਾਲਾ ਤੋਂ ਬੀਬੀ ਗੁਰਮੀਤ ਕੌਰ, ਧਰਮ ਪਤਨੀ ਸਰਦਾਰ ਜਗਸੀਰ ਸਿੰਘ ਖੋਸਾ, ਜ਼ੋਨ ਜੋਧਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਗੁਰਨਾਮ ਸਿੰਘ, ਪਿੰਡ ਭੰਬਾ ਹਾਜੀ | ਇਸ ਤੋਂ ਇਲਾਵਾ ਵੱਖ-ਵੱਖ ਜ਼ੋਨਾਂ ਤੋਂ 38 ਬਲਾਕ ਸੰਮਤੀ ਦੇ ਉਮੀਦਵਾਰ ਵੀ ਐਲਾਨੇ ਗਏ ਹਨ | ਜਿਨ੍ਹਾਂ ਦੇ ਨਾਮਾਂਕਣ ਅੱਜ ਪੂਰੇ ਹੋ ਚੁੱਕੇ ਹਨ | ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਸਮੂਹ ਸੰਗਤ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਅਕਾਲੀ ਆਗੂਆਂ ਵਲੋਂ ਸਾਰੀਆਂ ਸੀਟਾਂ 'ਤੇ ਜਿੱਤ ਦਾ ਦਾਅਵਾ <br/> ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਨਾਮਜ਼... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਕਰ ਰਹੇ ਹਨ ਲੋਕਤੰਤਰ ਦਾ ਘਾਣ-ਭਾਜਪਾ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।