15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੰਤ ਰਾਮਪਾਲ ਵਲੋਂ ਅੰਨਪੂਰਣਾ ਮੁਹਿੰਮ ਤਹਿਤ ਲੋੜਵੰਦਾਂ ਨੂੰ ਰਾਸ਼ਨ ਵੰਡਿਆ <br/>

ਅਜੀਤ ਡੈਸਕ 24-11-2025
ਜ਼ੀਰਾ, 23 ਨਵੰਬਰ (ਹਰਜੀਤ ਸਿੰਘ ਗਿੱਲ)-ਸੰਤ ਰਾਮਪਾਲ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਅੰਨਪੂਰਣਾ ਮੁਹਿੰਮ ਦੇ ਤਹਿਤ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਦੀਪ ਦਾਸ ਇੰਚਾਰਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਸਮਾਗਮ ਰੱਖਿਆ ਗਿਆ | ਇਸ ਦੌਰਾਨ ਜ਼ੀਰਾ ਇਲਾਕੇ ਦੇ 9 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਰਵਾਈ | ਇਸ ਮੌਕੇ ਵਿਧਾਇਕ ਕਟਾਰੀਆ ਨੇ ਸੰਤ ਰਾਮਪਾਲ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ | ਇਸ ਦੌਰਾਨ ਸੰਸਥਾ ਦੇ ਸੇਵਾਦਾਰ ਫੂਲ ਦਾਸ ਅਤੇ ਅਮਨ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਰਾਮਪਾਲ ਵਲੋਂ ਲੋੜਵੰਦਾਂ ਲਈ ਇਹ ਅੰਨਪੂਰਣਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਪੰਜਾਬ ਦੇ 290 ਦੇ ਕਰੀਬ ਲਾਚਾਰ ਅਤੇ ਲੋੜਵੰਦ ਪਰਿਵਾਰ, ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਹੈ, ਨੂੰ ਹਰ ਮਹੀਨੇ ਘਰ ਦੀ ਜ਼ਰੂਰਤ ਅਨੁਸਾਰ ਰਾਸ਼ਨ, ਦਵਾਈਆਂ, ਬੱਚਿਆਂ ਲਈ ਸਿੱਖਣ ਸਮਗਰੀ, ਫ਼ੀਸਾਂ ਦਾ ਪ੍ਰਬੰਧ, ਬੇਘਰਿਆਂ ਲਈ ਮਕਾਨ ਬਣਵਾਉਣ ਆਦਿ ਕਾਰਜ ਕੀਤੇ ਜਾ ਰਹੇ ਹਨ | ਇਸ ਦੌਰਾਨ ਸੰਸਥਾ ਵਲੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਜੱਜ, ਦੀਪਕ ਦਾਸ ਸਟੇਟ ਸੇਵਾਦਾਰ, ਗੁਰਦੀਪ ਦਾਸ, ਰਾਜੇਸ਼ ਦਾਸ ਜ਼ਿਲ੍ਹਾ ਫ਼ਿਰੋਜ਼ਪੁਰ ਆਗੂ, ਫੂਲ ਦਾਸ ਜ਼ੀਰਾ, ਅਮਨ ਦਾਸ, ਜਤਿਨ ਦਾਸ ਸੜਕ ਸੁਰੱਖਿਆ ਫੋਰਸ, ਜਰਨੈਲ ਦਾਸ, ਇਕਬਾਲ ਦਾਸ, ਪ੍ਰਦੀਪ ਦਾਸ ਇੰਚਾਰਜ ਜ਼ਿਲ੍ਹਾ ਫ਼ਿਰੋਜ਼ਪੁਰ, ਸੋਨਾ ਦਾਸ ਮਮਦੋਟ, ਮੇਜਰ ਦਾਸ ਜ਼ੀਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਰਨ ਉਪਰੰਤ 2 ਲੋੜਵੰਦਾਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ ਸਵ. ਸੋਨੂੰ ਰਾਮ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਨੇ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਸਮਰੱਥ- ਸੁੱਖ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।