03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਠੱਗਾਂ ਨੇ ਨਸ਼ੀਲੀ ਚੀਜ਼ ਸੁੰਘਾਅ ਕੇ ਲਾਹੀਆਂ ਮੁੰਦਰੀਆਂ <br/>

ਅਜੀਤ ਡੈਸਕ 22-10-2025
ਜ਼ੀਰਾ, 21 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਵਿਖੇ ਠੱਗਾਂ ਨੇ ਨਸ਼ੀਲੀ ਚੀਜ਼ ਸੁੰਘਾਅ ਕੇ ਇਕ ਵਿਅਕਤੀ ਦੀਆਂ ਦੋ ਮੁੰਦਰੀਆਂ ਲਾ ਲਾਹ ਲਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਆਸਾ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੱਲੋਕੇ ਰੋਡ ਜ਼ੀਰਾ ਨੇ ਦੱਸਿਆ ਕਿ ਦੁਪਹਿਰੇ ਤਿੰਨ ਵਜੇ ਦੇ ਕਰੀਬ ਮੱਲੋ ਕੇ ਰੋਡ 'ਤੇ ਉਸ ਨੂੰ ਇਕ ਬਜ਼ੁਰਗ ਆਦਮੀ ਮਿਲਿਆ | ਉਸ ਨੇ ਬਾਬਾ ਸ੍ਰੀ ਚੰਦ ਗੁਰਦੁਆਰੇ ਬਾਰੇ ਪੁੱਛਿਆ | ਉਸ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਤਾਂ ਉਹ ਨੇ ਕਿਹਾ ਕਿ ਐਸੇ ਰੋਡ ਉੱਤੇ ਅੱਗੇ ਹੈ | ਕਿਰਪਾ ਕਰਕੇ ਮੈਨੂੰ ਉੱਥੇ ਛੱਡ ਕੇ ਆਓ | ਮੈਂ ਆਪਣੀ ਐਕਟਿਵਾ ਦੇ ਪਿੱਛੇ ਬਿਠਾ ਕੇ ਮੱਖੂ ਰੋਡ ਜ਼ੀਰਾ 'ਤੇ ਲੈ ਗਿਆ ਤਾਂ ਉੱਥੇ ਉਹ ਖੜ ਕੇ ਮੈਨੂੰ ਪ੍ਰਵਚਨ ਦੇਣ ਲੱਗ ਪਿਆ ਕਿ ਕਾਕਾ ਲੋਕਾਂ ਦਾ ਭਲਾ ਕਰਿਆ ਕਰ, ਇੰਨੇ ਚਿਰ 'ਚ ਪਿੱਛੋਂ ਇਕ ਹੋਰ 35-40 ਸਾਲ ਦਾ ਨੌਜਵਾਨ ਅਤੇ ਇਕ ਅÏਰਤ ਮੋਟਰਸਾਈਕਲ 'ਤੇ ਆਏ | ਉਹਨਾਂ ਨੇ ਆਉਂਦਿਆਂ ਹੀ ਮੈਨੂੰ ਕੋਈ ਨਸ਼ੀਲੀ ਚੀਜ਼ ਸੁੰਘਾਅ ਦਿੱਤੀ ਅਤੇ ਮੇਰੀਆਂ ਦੋ ਮੁੰਦਰੀਆਂ ਤਕਰੀਬਨ 3 ਲੱਖ ਰੁਪਏ ਦੀਆਂ ਲਾ ਕੇ ਫ਼ਰਾਰ ਹੋ ਗਏ | ਇਸ ਵਾਰਦਾਤ ਦੀ ਰਿਪੋਰਟ ਸਿਟੀ ਥਾਣਾ ਜ਼ੀਰਾ 'ਚ ਦਿੱਤੀ ਗਈ ਹੈ ਅਤੇ ਠੱਗਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹਨ |

ਪਿਛਲੀ ਖ਼ਬਰ ਬਾਬਾ ਹੈਦਰ ਸ਼ਾਹ ਦੀ ਯਾਦ ਨੂੰ ਸਮਰਪਿਤ ਦੀਵਾਲੀ 'ਤੇ ਲੱਗਿਆ ਭਾਰੀ ਮੇਲਾ ਅਗਲੀ ਖ਼ਬਰ ਪਿੰਡ ਮੱਤੜ ਉਤਾੜ ਵਿਖੇ ਪਹਿਲਾ ਕਿ੍ਕਟ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।