13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੰਨ੍ਹੇ-ਮੁੰਨੇ ਬੱਚਿਆਂ ਦੀ ਸਿਹਤ ਜਾਂਚ ਲਈ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਲੱਗਿਆ ਵਿਸ਼ੇਸ਼ ਕੈਂਪ

ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਵਧੀਆ ਤੇ ਮਹਿੰਗੇ ਮੁੱਲ ਦਾ ਇਲਾਜ ਘੱਟ ਖ਼ਰਚੇ 'ਤੇ ਦੇਣ ਵਾਲਾ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਕਿਸੇ ਪਛਾਣ ਦਾ ਮੁਹਤਾਜ ਨਹੀਂ ਰਿਹਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਧੀਆਂ ਸੇਵਾਵਾਂ ਕਰਕੇ ਵੀ ਚਰਚਾ ਵਿਚ ਹੈ | ਦੱਸਣਯੋਗ ਹੈ ਕਿ ਇਸ ਹਸਪਤਾਲ ਨੂੰ ਪੁਰਾਣੇ ਤਜਰਬੇਕਾਰ ਆਸ਼ੂ ਬੰਗੜ ਚਲਾ ਰਹੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਹਰ ਇਨਸਾਨ ਨੂੰ ਵਧੀਆ ਇਲਾਜ ਘੱਟ ਖ਼ਰਚੇ 'ਤੇ ਮੁਹੱਈਆ ਕਰਵਾਉਣਾ ਹੈ | ਇਸਦੇ ਚੱਲਦੇ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਲਗਾਤਾਰ ਵੱਖ ਵੱਖ ਸਕੂਲਾਂ ਵਿਚ ਬੱਚਿਆਂ ਦੀ ਸਿਹਤ ਦੇ ਜਾਂਚ ਕੈਂਪ ਲਗਾਏ ਜਾ ਰਹੇ ਹਨ | ਇਸੇ ਲੜੀ ਦੇ ਚੱਲਦੇ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਵਲੋਂ ਲਿਟਲ ਹੈਵੰਨ ਸਕੂਲ ਫ਼ਿਰੋਜ਼ਪੁਰ ਵਿਖੇ ਬੱਚਿਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਰੋਹਿਤ ਡੁੱਗਰ ਵਲੋਂ ਜਿੱਥੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ, ਉੱਥੇ ਗਰਮੀ ਵਿਚ ਬਚਾਅ ਸਬੰਧੀ ਸਕੂਲ ਸਟਾਫ਼ ਤੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ | ਡਾਕਟਰ ਸਾਹਿਬ ਨੇ ਗਰਮੀ ਦੇ ਦਿਨਾਂ ਵਿਚ ਕੈਲਸ਼ੀਅਮ ਦੀ ਘਾਟ ਹੋਣਾ, ਵਿਟਾਮਿਨ ਡੀ ਦੀ ਘਾਟ ਹੋਣਾ ਜਾਂ ਫਿਰ ਮੋਬਾਈਲ ਫ਼ੋਨ ਤੋਂ ਬੱਚਿਆਂ ਦੇ ਦਿਮਾਗ਼ ਕਮਜ਼ੋਰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਸਬੰਧੀ ਦੱਸਿਆ ਅਤੇ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਫ਼ਿਰੋਜ਼ਪੁਰ, ਕੱਚਾ ਜ਼ੀਰਾ ਰੋਡ ਵਿਚ ਚੱਲ ਰਹੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਕਾਸ ਕੁਮਾਰ, ਨਿਸ਼ਾਨ ਸਿੰਘ ਅਰਮਾਨਪੁਰਾ, ਵਿਸ਼ਾਲ ਤੇਜ਼ੀ, ਵਿੱਕੀ ਕੰਬੋਜ਼ ਤੋ ਇਲਾਕਾ ਸਕੂਲ ਸਟਾਫ਼ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਐੱਸ.ਪੀ ਦਿਹਾਤੀ ਸਮੇਤ ਥਾਣਾ ਘੱਲ ਖ਼ੁਰਦ ਦੀ ਟੀਮ ਨੂੰ ਕੀਤਾ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਆੜ੍ਹਤੀਆਂ ਨੇ ਐਨ.ਸੀ.ਆਈ. ਦਫ਼ਤਰ ਦੇ ਮੇਨ ਗੇਟ 'ਤੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।