13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡੀ.ਐੱਸ.ਪੀ ਦਿਹਾਤੀ ਸਮੇਤ ਥਾਣਾ ਘੱਲ ਖ਼ੁਰਦ ਦੀ ਟੀਮ ਨੂੰ ਕੀਤਾ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ

ਅਜੀਤ ਡੈਸਕ 01-06-2025
ਕੁੱਲਗੜ੍ਹੀ, 31 ਮਈ (ਸੁਖਜਿੰਦਰ ਸਿੰਘ ਸੰਧੂ)-ਨਸ਼ਾ ਤਸਕਰਾਂ ਖ਼ਿਲਾਫ਼ ਕੀਤੀਆਂ ਠੋਸ ਕਾਰਵਾਈ ਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀ ਸਿਫ਼ਾਰਿਸ਼ 'ਤੇ ਵਿਭਾਗ ਵਲੋਂ ਡੀ.ਐੱਸ.ਪੀ ਦਿਹਾਤੀ ਕਰਨ ਸ਼ਰਮਾ, ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਘੱਲ ਖ਼ੁਰਦ, ਹੈੱਡ ਕਾਂਸਟੇਬਲ ਗੁਰਜੀਤ ਸਿੰਘ, ਹੈੱਡ ਕਾਂਸਟੇਬਲ ਮਨਦੀਪ ਸਿੰਘ ਜੋਂਡੀ ਅਤੇ ਨਰੇਸ਼ ਕੁਮਾਰ ਆਦਿ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਥਾਣਾ ਘੱਲ ਖ਼ੁਰਦ ਦੀ ਪੁਲਿਸ ਨੇ ਪਿਛਲੇ ਦਿਨਾਂ 'ਚ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਸ਼ਾ ਅਤੇ ਡਰੱਗ ਮਨੀ ਬਰਾਮਦ ਕੀਤੀ ਸੀ, ਜਿਸ ਕਾਰਨ ਵਿਭਾਗ ਨੇ ਇਸ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਂ ਹੋਏ ਮੁਲਾਜ਼ਮ ਵੀ ਇਹਨਾਂ ਨੂੰ ਵੇਖ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ |
ਪਿਛਲੀ ਖ਼ਬਰ 360 ਨਸ਼ੀਲੀਆਂ ਗੋਲੀਆਂ ਤੇ 7 ਲੱਖ ਨਸ਼ਾ ਵੱਟਤ ਰਕਮ ਸਮੇਤ ਕਾਰ ਸਵਾਰ 1 ਕਾਬੂ ਅਗਲੀ ਖ਼ਬਰ ਨੰਨ੍ਹੇ-ਮੁੰਨੇ ਬੱਚਿਆਂ ਦੀ ਸਿਹਤ ਜਾਂਚ ਲਈ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਲੱਗਿਆ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।