11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਿਵਲ ਡਿਫੈਂਸ ਫ਼ਿਰੋਜ਼ਪੁਰ ਵਲੋਂ ਨਗਰ ਕੌਂਸਲ ਵਿਖੇ ਕੀਤੀ ਮੌਕ ਡਰਿੱਲ

ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਗੁਰਿੰਦਰ ਸਿੰਘ)-ਪਿਛਲੇ ਦਿਨਾਂ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਪੂਰਨ ਹਾਲਾਤ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 'ਤੇ ਸਿਵਲ ਡਿਫੈਂਸ ਫ਼ਿਰੋਜ਼ਪੁਰ ਵਲ਼ੋਂ ਅੱਜ ਸ਼ਾਮ ਸਥਾਨਕ ਨਗਰ ਕੌਂਸਲ ਕੰਪਲੈਕਸ ਵਿਖੇ ਇੱਕ ਮੌਕ ਡਰਿੱਲ ਕੀਤੀ ਗਈ | ਇਸ ਵਿਚ ਸਿਵਲ ਡਿਫੈਂਸ ਦੀਆਂ ਸਾਰੀਆਂ '12 ਸਰਵਿਸਿਜ਼' ਦੇ ਅਧਿਕਾਰੀਆਂ ਵਲ਼ੋਂ ਤਾਂ ਸ਼ਮੂਲੀਅਤ ਕੀਤੀ ਗਈ ਪਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਮੋਕ ਡਰਿੱਲ ਦੌਰਾਨ ਸਿਵਲ ਪ੍ਰਸ਼ਾਸਨ 'ਤੇ ਕੌਂਸਲ ਅਧਿਕਾਰੀਆਂ ਦੀ ਗੈਰ-ਮੌਜੂਦਗੀ ਹਾਜ਼ਰੀਨ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ | ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਡੈਂਟ ਕਮਲਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਇਸ ਮੋਕ ਡਰਿੱਲ ਦੌਰਾਨ ਐਸ.ਪੀ (ਸਥਾਨਕ) ਨਵੀਨ ਕੁਮਾਰ, ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਪਰਮਿੰਦਰ ਸਿੰਘ ਥਿੰਦ, ਡਿਪਟੀ ਚੀਫ਼ ਵਾਰਡਨ ਪ੍ਰੇਮ ਨਾਥ ਸ਼ਰਮਾ, ਅਰੁਣ ਸ਼ਰਮਾ, ਰਾਜੇਸ਼ ਖੰਨਾ, ਦਲਬੀਰ ਸਿੰਘ ਤੋਂ ਇਲਾਵਾ ਸਮੂਹ ਵਾਰਡਨ ਸਰਵਿਸਿਜ਼ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ | ਆਮ ਲੋਕਾਂ ਨੂੰ ਜਾਗਰੂਕ ਕਰਨ ਹਿਤ ਸਮੁੱਚੀ ਰੈਸਕਿਊ ਟੀਮ ਰਵੀ ਵਿੱਜ, ਅਨੀਸ਼ ਕੁਮਾਰ ਕੰਪਨੀ ਕਮਾਂਡਰ, ਪਰਮਿੰਦਰ ਸਿੰਘ ਕੰਪਨੀ ਕਮਾਂਡਰ, ਰਣਧੀਰ ਸਿੰਘ ਕਲਰਕ ਅਤੇ ਜਗਜੀਤ ਸਿੰਘ ਵਾਇਰਲੈਸ ਓਪਰੇਟਰ ਅਤੇ ਸਮੁੱਚੀ ਸਿਵਲ ਡਿਫੈਂਸ ਟੀਮ ਵਲ਼ੋਂ ਦਰਸਾਈ ਗਈ | ਫ਼ਸਟ-ਏਡ ਟੀਮ ਵਲ਼ੋਂ ਜੰਗ ਦੌਰਾਨ ਫੱਟੜ/ਜ਼ਖ਼ਮੀ ਹੋਏ ਲੋਕਾਂ ਨੂੰ ਕਿਵੇਂ ਫ਼ਸਟ-ਏਡ ਦੇ ਕੇ ਬਚਾਇਆ ਜਾ ਸਕਦਾ ਹੈ, ਬਾਰੇ ਸਿਹਤ ਵਿਭਾਗ ਦੀ ਟੀਮ ਵਲ਼ੋਂ ਜਾਣਕਾਰੀ ਦਿੱਤੀ ਗਈ | ਰੈਸਕਿਊ ਟੀਮ ਦੇ ਸਵਰਨ ਸਿੰਘ, ਬਖ਼ਸ਼ੀਸ਼ ਸਿੰਘ, ਅਰੁਣ ਕੁਮਾਰ ਅਤੇ ਜਗਤਾਰ ਸਿੰਘ ਵਲ਼ੋਂ ਡੈਮੋ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ | ਬੰਬਾਰੀ ਹੋਣ ਤੋਂ ਬਾਅਦ ਲੱਗੀ ਅੱਗ 'ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਣਾ ਚਾਹੀਦਾ ਹੈ, ਬਾਰੇ ਫਾਇਰ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵਲ਼ੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਦਰਸ਼ਕਾਂ ਵਲ਼ੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਸਟੇਜ ਦਾ ਸੰਚਾਲਨ ਕੰਪਨੀ ਕਮਾਂਡਰ ਰੁਪਿੰਦਰ ਸਿੰਘ ਵਲ਼ੋਂ ਨਿਭਾਇਆ ਗਿਆ ਅਤੇ ਮੌਕ ਡਰਿਲ ਤੇ ਬਲੈਕ ਆਊਟ ਸਬੰਧੀ ਹਾਜ਼ਰ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ |
ਪਿਛਲੀ ਖ਼ਬਰ 1 ਤੋਂ 15 ਜੂਨ ਤੱਕ ਬਿਜਲੀ ਮੁਲਾਜ਼ਮ ਕਰਨਗੇ ਵਰਕ-ਟੂ-ਰੂਲ ਮੁਤਾਬਿਕ ਡਿਊਟੀ-ਮੁਲਾਜ਼ਮ ਆਗੂ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਛਿੜੀ ਜੰਗ ਨੂੰ ਆਖ਼ਰੀ ਦਿਨ ਤੱਕ ਮਿਲ ਰਹੀ ਹੈ ਸਫਲਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।