11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਸ਼ਿਆਂ ਵਿਰੁੱਧ ਛਿੜੀ ਜੰਗ ਨੂੰ ਆਖ਼ਰੀ ਦਿਨ ਤੱਕ ਮਿਲ ਰਹੀ ਹੈ ਸਫਲਤਾ

ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 1 ਮਾਰਚ ਤੋਂ 31 ਮਈ ਤੱਕ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਦੇ ਜ਼ਿਲਿ੍ਹਆਂ ਨੂੰ ਨਸ਼ਾ ਤਸਕਰੀ ਵਿਚ ਗਿ੍ਫ਼ਤਾਰੀਆਂ ਕਰਨ ਵਿਚ ਵੱਡੀ ਗਿਣਤੀ ਵਿਚ ਸਫਲਤਾਵਾਂ ਹਾਸਿਲ ਹੋ ਰਹੀਆਂ ਹਨ | ਜਿਸ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ. ਆਈ. ਜੀ. ਫ਼ਿਰੋਜ਼ਪੁਰ ਰੇਂਜ ਹਰਮਨ ਬੀਰ ਸਿੰਘ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੀ ਨਿਗਰਾਨੀ ਵਿਚ ਪੁਲਿਸ ਪਾਰਟੀ ਦੀਆਂ ਵੱਖ ਵੱਖ ਟੀਮਾਂ ਨੇ ਸ਼ਹਿਰ ਵਿਚ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ | ਜਾਣਕਾਰੀ ਮੁਤਾਬਿਕ ਆਈ. ਐਨ. ਐਸ. ਪੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਮਾਲ ਰੋਡ ਤੋਂ ਸੱਜੇ ਹੱਥ ਅੰਦਰ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲ ਨੂੰ ਮੁੜੇ ਤਾਂ ਸਾਹਮਣੇ ਸੱਜੇ ਹੱਥ ਸਕੂਲ ਦੇ ਕੰਧ ਦੇ ਨਾਲ ਇਕ ਸ਼ਖ਼ਸ ਸ਼ੱਕੀ ਹਾਲਤ ਵਿਚ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਹੱਥ ਵਿਚ ਫੜੀ ਹੋਈ ਪਾਰਦਰਸ਼ੀ ਲਿਫਾਫੀ ਨੂੰ ਥੱਲੇ ਸੁੱਟ ਦਿੱਤਾ ਜਦੋਂ ਪੁਲਿਸ ਪਾਰਟੀ ਨੇ ਸੁੱਟੇ ਹੋਏ ਮੋਮੀ ਪਾਰਦਰਸ਼ੀ ਲਿਫ਼ਾਫ਼ੇ ਨੂੰ ਉਸ ਦੇ ਹੱਥੀ ਚੁਕਵਾ ਕੇ ਚੈੱਕ ਕੀਤਾ ਜਿਸ ਵਿਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਕੁੱਲ ਵਜ਼ਨ ਕਰਨ 'ਤੇ ਸਮੇਤ ਪਾਰਦਰਸ਼ੀ ਲਿਫ਼ਾਫ਼ਾ 3 ਗ੍ਰਾਮ ਹੋਈ | ਜਿਸ ਨੂੰ ਮੌਕੇ 'ਤੇ ਗਿ੍ਫ਼ਤਾਰ ਕੀਤਾ ਗਿਆ | ਸਿਟੀ ਥਾਣਾ ਦੇ ਆਈ.ਐਨ.ਐਸ.ਪੀ ਪਰਮਜੀਤ ਸਿੰਘ ਨੇ ਗਿ੍ਫ਼ਤਾਰ ਕੀਤੇ ਨੌਜਵਾਨ ਕਰਤਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਸਤੀ ਸ਼ੇਖ਼ਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ 'ਤੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ 21 ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ |
ਪਿਛਲੀ ਖ਼ਬਰ ਸਿਵਲ ਡਿਫੈਂਸ ਫ਼ਿਰੋਜ਼ਪੁਰ ਵਲੋਂ ਨਗਰ ਕੌਂਸਲ ਵਿਖੇ ਕੀਤੀ ਮੌਕ ਡਰਿੱਲ ਅਗਲੀ ਖ਼ਬਰ ਝੋਨੇ 'ਤੇ 69 ਰੁਪਏ ਦੇ ਕੀਤੇ ਨਾ-ਮਾਤਰ ਵਾਧੇ ਨੂੰ ਕਿਸਾਨਾਂ ਨੇ ਕੋਝਾ ਮਜ਼ਾਕ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।