11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਝੋਨੇ 'ਤੇ 69 ਰੁਪਏ ਦੇ ਕੀਤੇ ਨਾ-ਮਾਤਰ ਵਾਧੇ ਨੂੰ ਕਿਸਾਨਾਂ ਨੇ ਕੋਝਾ ਮਜ਼ਾਕ ਦੱਸਿਆ

ਅਜੀਤ ਡੈਸਕ 01-06-2025
ਖੋਸਾ ਦਲ ਸਿੰਘ, 31 ਮਈ (ਮਨਪ੍ਰੀਤ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਝੋਨੇ 'ਤੇ ਕੀਤੇ ਗਏ 69 ਰੁਪਏ ਦੇ ਨਾ ਮਾਤਰ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਅਤੇ ਕਿਰਨਪਾਲ ਸਿੰਘ ਸੋਢੀ ਪੰਜਾਬ ਆਗੂ ਨੇ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਪੈਦਾਵਾਰ ਕਰਕੇ ਦੇਸ਼ ਵਿਚੋਂ ਚੌਲਾਂ ਦੀ ਕਿੱਲਤ ਨੂੰ ਦੂਰ ਕੀਤਾ, ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਜ਼ਮੀਨੀ ਪਾਣੀ ਬੜੀ ਖ਼ਤਰਨਾਕ ਗਿਰਾਵਟ ਵੱਲ ਵਧਦਾ ਹੋਇਆ ਬਹੁਤ ਵੱਡੇ ਸੰਕਟ ਦੇ ਕਿਨਾਰੇ ਪਹੁੰਚ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਕੋਲ ਫ਼ਿਲਹਾਲ ਹੋਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਜਿਸ ਨਾਲ ਉਹ ਪੁਰਾਤਨ ਕਣਕ-ਝੋਨੇ ਦੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਦੂਜੀਆਂ ਫ਼ਸਲਾਂ ਨੂੰ ਅਪਣਾ ਲੈਣ | ਉਨ੍ਹਾਂ ਕਿਹਾ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਖੇਤੀਬਾੜੀ ਨੂੰ ਨਵੀਂ ਸੇਧ ਦੇਣ ਦੀ ਲੋੜ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਸਲਾਹਕਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਘੱਟੋ-ਘੱਟ ਸਮਰਥਨ ਮੁੱਲ ਐਲਾਨ ਕਰੇ ਤਾਂ ਜੋ ਕਿਸਾਨਾਂ ਨੂੰ ਇਸ ਨਾਲ ਕੁੱਝ ਰਾਹਤ ਮਿਲ ਸਕੇ | ਕਿਸਾਨਾਂ ਨੇ ਕਿਹਾ ਕਿ ਖੇਤੀ ਲਾਗਤ ਖ਼ਰਚੇ ਵੱਧ ਰਹੇ ਹਨ ਅਤੇ ਫ਼ਸਲਾਂ ਦੇ ਭਾਅ ਨਹੀਂ ਵਧੇ, ਜਿਸ ਕਾਰਨ ਖੇਤੀਬਾੜੀ ਘਾਟੇਵੰਦ ਧੰਦਾ ਬਣਦੀ ਜਾ ਰਹੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੂਸਰੀਆਂ ਫ਼ਸਲਾਂ ਦੇ ਮੁੱਲ ਵਧਾਏ ਹਨ, ਉਸੇ ਤਰ੍ਹਾਂ ਇਸ ਫ਼ਸਲ ਦੇ ਵੀ ਮੁੱਲ ਵਧਾਏ ਜਾਣੇ ਚਾਹੀਦੇ ਹਨ | ਇਸ ਮੌਕੇ ਸੁਖਮੰਦਰ ਸਿੰਘ ਸੈਕਟਰੀ ਛੂਛਕ, ਚਮਕੌਰ ਸਿੰਘ ਪ੍ਰਧਾਨ ਖੋਸਾ, ਡਾ. ਸਰਬਨ ਸਿੰਘ, ਰੇਸ਼ਮ ਸਿੰਘ ਸੈਕਟਰੀ, ਤੇਜ ਸਿੰਘ ਸੁੱਖੇਵਾਲਾ, ਬਲਵਿੰਦਰ ਸਿੰਘ ਮਰਖਾਈ, ਜਲੌਰ ਸਿੰਘ ਮਣਕਿਆਂ ਵਾਲੀ, ਦਲਜੀਤ ਸਿੰਘ ਬੁੱਟਰ, ਚਮਕੌਰ ਸਿੰਘ ਮਨਸੂਰਦੇਵਾ, ਸਲਵਿੰਦਰ ਸਿੰਘ ਭਾਗੋਕੇ, ਕੁਲਦੀਪ ਸਿੰਘ ਸਨੇਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਛਿੜੀ ਜੰਗ ਨੂੰ ਆਖ਼ਰੀ ਦਿਨ ਤੱਕ ਮਿਲ ਰਹੀ ਹੈ ਸਫਲਤਾ ਅਗਲੀ ਖ਼ਬਰ ਗੁਰੂ ਨਾਨਕ ਪ੍ਰੀਤਮ ਗਰਲਜ਼ ਸਕੂਲ ਸ਼ਾਹਬਾਦ ਦੇ ਬੱਚਿਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।