11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

1 ਤੋਂ 15 ਜੂਨ ਤੱਕ ਬਿਜਲੀ ਮੁਲਾਜ਼ਮ ਕਰਨਗੇ ਵਰਕ-ਟੂ-ਰੂਲ ਮੁਤਾਬਿਕ ਡਿਊਟੀ-ਮੁਲਾਜ਼ਮ ਆਗੂ

ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਲਖਵਿੰਦਰ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਬਿਜਲੀ ਮੁਲਾਜ਼ਮਾਂ ਦੀ ਮੀਟਿੰਗ ਸਬ ਅਰਬਨ ਮੰਡਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਸਰਕਲ ਦਫ਼ਤਰ ਯੂਨੀਅਨ ਦੇ ਦਫ਼ਤਰ ਵਿਖੇ ਹੋਈ | ਜਿਸ ਵਿਚ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ 'ਚ ਅਸ਼ਵਨੀ ਕੁਮਾਰ ਪ੍ਰਧਾਨ, ਸਤੀਸ਼ ਕੁਮਾਰ ਡਵੀਜ਼ਨ ਸਕੱਤਰ, ਰੌਸ਼ਨ ਲਾਲ, ਰਾਮ ਸੁੱਖ, ਸਤਪਾਲ, ਸੁਰਿੰਦਰ ਕੁਮਾਰ, ਰਜਿੰਦਰ ਕੁਮਾਰ, ਰਣਵੀਰ ਸਿੰਘ ਆਗੂ ਸਾਥੀਆਂ ਨੇ ਸੰਬੋਧਨ ਕਰਦਿਆਂ ਐਕਸੀਅਨ ਸਬ ਅਰਬਨ ਮੰਡਲ ਵਲੋਂ ਮੁਲਾਜ਼ਮਾਂ ਦੇ ਕੰਮਾਂ ਦੇ ਸਬੰਧ ਵਿਚ ਬੀਤੀ 8 ਮਈ ਨੂੰ ਸਮਾਂ 3 ਵਜੇ ਦਾ ਦਿੱਤਾ ਗਿਆ ਸੀ, ਪਰ ਐਮਰਜੈਂਸੀ ਕੰਮ ਪੈਣ ਕਰਕੇ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ, ਜਿਸ ਕਾਰਨ ਮੁਲਾਜ਼ਮਾਂ ਵਿਚ ਕਾਫ਼ੀ ਰੋਸ ਪਾਇਆ ਗਿਆ | ਸਾਥੀਆਂ ਨੇ ਕਿਹਾ ਕਿ ਜੇਕਰ ਐਕਸੀਅਨ ਨੇ ਜਲਦੀ ਮੀਟਿੰਗ ਦੇ ਕੇ ਮੁਲਾਜ਼ਮਾਂ ਦੇ ਕੰਮ ਨਾ ਕੀਤੇ ਤਾਂ ਬਿਜਲੀ ਕਰਮਚਾਰੀ ਐਕਸੀਅਨ ਦੇ ਖ਼ਿਲਾਫ਼ ਧਰਨੇ ਦੇਣ ਵਾਸਤੇ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਐਕਸੀਅਨ ਸਬ ਅਰਬਨ ਮੰਡਲ ਦੀ ਹੋਵੇਗੀ | ਉਨ੍ਹਾਂ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵਲੋਂ ਆਏ ਪੋ੍ਰਗਰਾਮ ਬਾਰੇ ਦੱਸਿਆ ਕਿ 1 ਜੂਨ ਤੋਂ 15 ਜੂਨ ਤੱਕ ਬਿਜਲੀ ਮੁਲਾਜ਼ਮ ਵਰਕ ਟੂ ਰੂਲ ਮੁਤਾਬਿਕ ਡਿਊਟੀ ਕਰਨਗੇ | 4 ਜੂਨ ਨੂੰ ਸਬ ਡਵੀਜ਼ਨ ਅਤੇ ਡਵੀਜ਼ਨ ਪੱਧਰ 'ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ | 10 ਤੋਂ 13 ਜੂਨ ਤੱਕ ਸਰਕਲਾਂ ਦੀਆਂ ਕਨਵੈੱਨਸ਼ਨਾਂ ਕੀਤੀਆਂ ਜਾਣਗੀਆਂ ਅਤੇ 15 ਜੂਨ ਨੂੰ ਲੁਧਿਆਣਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਿਜਲੀ ਕਰਮਚਾਰੀਆਂ ਦੀਆਂ 65 ਮੰਗਾਂ ਦਾ ਮੰਗ ਪੱਤਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਹੈ |
ਪਿਛਲੀ ਖ਼ਬਰ 65 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਸਿਵਲ ਡਿਫੈਂਸ ਫ਼ਿਰੋਜ਼ਪੁਰ ਵਲੋਂ ਨਗਰ ਕੌਂਸਲ ਵਿਖੇ ਕੀਤੀ ਮੌਕ ਡਰਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।