29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚੇਅਰਮੈਨ ਭੰਗੂ ਨੇ ਰਜਵਾਹੇ ਦੇ ਖ਼ਤਰਨਾਕ ਪੁਲ ਦਾ ਲਿਆ ਜਾਇਜ਼ਾ <br/>

ਚੇਅਰਮੈਨ ਪਰਮਿੰਦਰ ਸਿੰਘ ਭੰਗੂ ਰਜਵਾਹੇ ਦੇ ਪੁਲ ਦਾ ਜਾਇਜ਼ਾ ਲੈਣ ਮੌਕੇ | ਤਸਵੀਰ : ਸੋਨੀ ਚੀਮਾ <br/> 29-12-2025
ਟੱਲੇਵਾਲ, 28 ਦਸੰਬਰ (ਸੋਨੀ ਚੀਮਾ)-ਪਿੰਡ ਬਖਤਗੜ੍ਹ, ਕੈਰੇ ਤੋਂ ਵਾਇਆ ਨਾਈਵਾਲਾ-ਬਰਨਾਲਾ ਰੋਡ 'ਤੇ ਪੈਂਦੇ ਰਜਵਾਹੇ ਦੇ ਘੋਨੇ ਤੇ ਖ਼ਤਰਨਾਕ ਮੋੜ 'ਤੇ ਪੈਂਦੇ ਪੁਲ ਸਬੰਧੀ ਲੋਕਲ ਆਗੂਆਂ ਵਲੋਂ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੂੰ ਪੁਲ 'ਤੇ ਨਿੱਤ ਵਾਪਰਦੇ ਹਾਦਸਿਆਂ ਸਬੰਧੀ ਦੱਸਦਿਆਂ ਇਸ ਪੁਲ ਨੂੰ ਸਿੱਧਾ ਕਰ ਕੇ ਬਣਾਉਣ ਲਈ ਅਤੇ ਰੇਲਿੰਗ ਲਗਾਉਣ ਲਈ ਮੰਗ ਪੱਤਰ ਦਿੱਤਾ ਸੀ, ਜਿਸ ਉਪਰੰਤ ਚੇਅਰਮੈਨ ਭੰਗੂ ਵਲੋਂ ਉਕਤ ਪੁਲ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਜਲਦ ਹੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਇਸ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਕਤ ਪੁਲ ਸਬੰਧੀ ਸਮੱਸਿਆ ਦੂਰ ਕਰ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ | ਜ਼ਿਕਰਯੋਗ ਹੈ ਕਿ ਮੋਗਾ ਬਰਨਾਲਾ ਹਾਈਵੇ 'ਤੇ ਮੱਲੀਆਂ ਟੋਲ ਪਲਾਜ਼ਾ ਹੋਣ ਕਰ ਕੇ ਬਹੁਤੇ ਆਵਾਜਾਈ ਦੇ ਸਾਧਨ ਇਸ ਰੋਡ ਤੋਂ ਗੁਜ਼ਰਦੇ ਹਨ ਅਤੇ ਦੂਰ ਦੇ ਰਾਹਗੀਰਾਂ ਨੂੰ ਪਤਾ ਨਾ ਹੋਣ ਕਰ ਕੇ ਆਪਣਾ ਜਾਨੀ ਮਾਲੀ ਨੁਕਸਾਨ ਕਰਵਾ ਬੈਠਦੇ ਹਨ | ਇਸ ਤੋਂ ਇਲਾਵਾ ਸਰਦੀਆਂ ਵਿਚ ਧੁੰਦ ਕਾਰਨ ਵੀ ਬਹੁਤ ਹਾਦਸੇ ਵਾਪਰਦੇ ਹਨ | ਜਿਸ ਲਈ ਲੋਕਲ ਆਗੂਆਂ ਵਲੋਂ ਉਕਤ ਸਮੱਸਿਆ ਨੂੰ ਜਲਦ ਹੱਲ ਕਰਵਾਉਣ ਦੀ ਮੰਗ ਕੀਤੀ ਸੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਕਰਮਜੀਤ ਸਿੰਘ, ਹਰਜੀਤ ਸਿੰਘ ਕੈਰੇ (ਸਪੋਕਸਪਰਸਨ ਮੀਡੀਆ ਵਿੰਗ ਹਲਕਾ ਮਹਿਲ ਕਲਾਂ), ਜਤਿੰਦਰ ਸਿੰਘ ਸਾਬਕਾ ਸਰਪੰਚ ਨਾਈਵਾਲਾ, ਵਿਸਾਖਾ ਸਿੰਘ, ਰਾਮ ਸਿੰਘ ਡੀਪੂ ਵਾਲਾ, ਜੀਵਨ ਸਿੰਘ ਕੈਰੇ ਅਤੇ ਦੋਵਾਂ ਪਿੰਡਾਂ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ ਯੁਵਾ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸੜਕ ਦਾ ਟੋਟਾ ਬਣਨਾ ਹੋਇਆ ਸ਼ੁਰੂ-ਡਾ: ਗੁਰਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।