29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਿੰਡ ਭੋਤਨਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਾਕੀ ਟੂਰਨਾਮੈਂਟ 30 ਤੇ 31 ਨੂੰ <br/>

ਅਜੀਤ ਡੈਸਕ 29-12-2025
ਟੱਲੇਵਾਲ, 28 ਦਸੰਬਰ (ਸੋਨੀ ਚੀਮਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੋਤਨਾ ਵਲੋਂ ਐਨ.ਆਰ.ਆਈਜ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਅੰਡਰ 16 ਸਾਲਾ ਦੋ ਰੋਜ਼ਾ ਹਾਕੀ ਟੂਰਨਾਮੈਂਟ ਪਿੰਡ ਦੇ ਖੇਡ ਗਰਾਉਂਡ ਵਿਖੇ 30 ਅਤੇ 31 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕਲੱਬ ਆਗੂਆਂ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਹਾਕੀ ਟੂਰਨਾਮੈਂਟ 'ਤੇ ਪਹਿਲਾ ਇਨਾਮ 18 ਹਜ਼ਾਰ, ਦੂਜਾ ਇਨਾਮ 13 ਹਜ਼ਾਰ ਤੋਂ ਇਲਾਵਾ ਸੈਮੀਫਾਈਨਲ ਤੇ ਕੁਆਟਰ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ ਵੀ ਨਗਦੀ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਟੂਰਨਾਮੈਂਟ ਦੇ ਬੈੱਸਟ ਖਿਡਾਰੀ ਨੂੰ ਰੇਂਜ਼ਰ ਸਾਈਕਲ ਅਤੇ ਸੈਮੀਫਾਈਨਲ ਦੇ ਬੈੱਸਟ ਖਿਡਾਰੀਆਂ ਨੂੰ ਸਟੈਂਡ ਵਾਲੇ ਪੱਖੇ ਇਨਾਮ ਵਜੋਂ ਦਿੱਤੇ ਜਾਣਗੇ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ-ਬੀਬੀ... ਅਗਲੀ ਖ਼ਬਰ ਕੋਟਸ਼ਮੀਰ ਦੇ ਵਾਰਡ ਚਾਰ ਵਿਚ ਬਿਜਲੀ ਦਾ ਟੁੱਟਿਆ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।